ਟਾਟਾ ਸਟੀਲ ਦੇ ਪਲਾਂਟਾਂ ਨੂੰ ਮਿਲਿਆ ‘ਜ਼ਿੰਮੇਵਾਰ ਸਟੀਲ’ ਦਾ ਸਰਟੀਫਿਕੇਟ

ਭੁਵਨੇਸ਼ਵਰ – ਟਾਟਾ ਸਟੀਲ ਦੇ ਓਡਿਸ਼ਾ ’ਚ ਕਲਿੰਗਨਗਰ ਅਤੇ ਮੇਰਾਮੰਡਲੀ ਸਥਿਤ ਪਲਾਂਟਾਂ ਨੂੰ ਮਸ਼ਹੂਰ ‘ਜ਼ਿੰਮੇਵਾਰ ਸਟੀਲ’ ਦਾ ਸਰਟੀਫਿਕੇਟ ਮਿਲਿਆ ਹੈ। ਕੰਪਨੀ ਨੇ ਕਿਹਾ ਕਿ ‘ਜ਼ਿੰਮੇਵਾਰ ਸਟੀਲ’ ਇਕ ਗਲੋਬਲ ਬਹੁ-ਹਿੱਤਧਾਰਕ ਮਿਆਰ ਅਤੇ ਸਰਟੀਫਿਕੇਟ ਪਹਿਲ ਹੈ, ਜਿਸ ਦਾ ਮਕਸਦ ਜਲਵਾਯੂ ਬਦਲਾਅ, ਵੰਨ-ਸੁਵੰਨਤਾ ਅਤੇ ਮਨੁੱਖੀ ਅਧਿਕਾਰੀਆਂ ਵਰਗੀਆਂ ਗੰਭੀਰ ਚੁਣੌਤੀਆਂ ਦਾ ਹੱਲ ਕਰ ਕੇ ਇਕ ਚੌਗਿਰਦੇ ਦੇ ਅਨੁਕੂਲ ਇਸਪਾਤ ਉਦਯੋਗ ਦਾ ਨਿਰਮਾਣ ਕਰਨਾ ਹੈ। ਇਸ ਲਈ ਇਸਪਾਤ ਉਤਪਾਦਕਾਂ, ਖਪਤਕਾਰਾਂ ਅਤੇ ਵਿਚੋਲਿਆਂ ਦੇ ਨਾਲ ਮਿਲ ਕੇ ਕੰਮ ਕੀਤਾ ਜਾਂਦਾ ਹੈ।

ਇਸ ਦੀ ਸਰਟੀਫਿਕੇਸ਼ਨ ਪ੍ਰਕਿਰਿਆ ਵਿਚ ਇਕ ਸੁਤੰਤਰ ਬਾਹਰੀ ਮੁਲਾਂਕਣਕਰਤਾਵਾਂ ਵਲੋਂ ਪ੍ਰਮੁੱਖ ਨੀਤੀਆਂ ਅਤੇ ਕੰਮ ਦੀ ਵਿਸਤ੍ਰਿਤ ਸਮੀਖਿਆ ਸ਼ਾਮਲ ਹੈ। ਟਾਟਾ ਸਟੀਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਤੇ ਮੈਨੇਜਿੰਗ ਡਾਇਰੈਕਟਰ (ਐੱਮ. ਡੀ.) ਟੀ. ਵੀ. ਨਰੇਂਦਰਨ ਨੇ ਕਿਹਾ ਕਿ ਸਾਡੇ ਵਰਕ ਪਲੇਸ ਲਈ ‘ਜ਼ਿੰਮੇਵਾਰ ਸਟੀਲ’ ਸਰਟੀਫਿਕੇਟ ਟਾਟਾ ਸਟੀਲ ਦੀ ਚੌਗਿਰਦੇ ਲਈ ਅਟੁੱਟ ਵਚਨਬੱਧਤਾ ਨੂੰ ਦਰਸਾਉਂਦਾ ਹੈ। ਅਸੀਂ 2025 ਤੱਕ ਭਾਰਤ ਵਿਚ ਆਪਣੇ ਸਾਰੇ ਮੌਜੂਦਾ ਇਸਪਾਤ ਨਿਰਮਾਣ ਸਥਾਨਾਂ ਨੂੰ ਸਰਟੀਫਾਈਡ ਕਰਨ ਦੇ ਆਪਣੇ ਟੀਚੇ ਦੀ ਦਿਸ਼ਾ ’ਚ ਚੰਗੀ ਤਰ੍ਹਾਂ ਅੱਗੇ ਵਧ ਰਹੇ ਹਾਂ।

Add a Comment

Your email address will not be published. Required fields are marked *