BMW ਭਾਰਤ ‘ਚ ਲੈ ਕੇ ਆਈ ਸਭ ਤੋਂ ਸੁਰੱਖਿਅਤ ਕਾਰ

BMW ਨੇ ਭਾਰਤ ‘ਚ ਸਭ ਤੋਂ ਸੁਰੱਖਿਅਤ ਕਾਰ ਪੇਸ਼ ਕਰ ਦਿੱਤੀ ਹੈ। ਇਸ ਗੱਡੀ ਦਾ ਨਾਂ BMW 7 ਸੀਰੀਜ਼ ਪ੍ਰੋਟੈਕਸ਼ਨ ਹੈ। ਇਹ ਕਾਰ ਕਾਫ਼ੀ ਭਾਰੀ ਹੈ। ਇਸ ਗੱਡੀ ਦੇ ਸਾਰੇ ਦਰਵਾਜ਼ਿਆਂ ਦਾ ਭਾਰ 400 ਕਿਲੋਗ੍ਰਾਮ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਕੰਪਨੀ ਨੇ ਹੁੱਡ ਦੇ ਹੇਠਾਂ 4.4-ਲੀਟਰ V8 ਪੈਟਰੋਲ ਇੰਜਣ ਦਿੱਤਾ ਹੈ।

ਇਹ ਗੱਡੀ 530 HP ਦੀ ਪਾਵਰ ਅਤੇ 750 Nm ਦਾ ਟਾਰਕ ਜਨਰੇਟ ਕਰਨ ਦੇ ਸਮਰੱਥ ਹੈ। ਇਹ ਗੱਡੀ ਸਿਰਫ਼ 6.6 ਸੈਕਿੰਡ ਵਿੱਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜ ਸਕਦੀ ਹੈ। ਇਸ ਦੀ ਟਾਪ ਸਪੀਡ 210 ਕਿਲੋਮੀਟਰ ਪ੍ਰਤੀ ਘੰਟਾ ਹੈ। BMW 7 ਸੀਰੀਜ਼ ਪ੍ਰੋਟੈਕਸ਼ਨ ਪੂਰੀ ਤਰ੍ਹਾਂ ਨਾਲ ਬੁਲੇਟ ਪਰੂਫ ਕਾਰ ਹੈ ਅਤੇ ਗੋਲੀਆਂ ਇਸ ਕਾਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦੀਆਂ। 

BMW 7 ਸੀਰੀਜ਼ ਪ੍ਰੋਟੈਕਸ਼ਨ ਨੂੰ ਬਖ਼ਤਰਬੰਦ ਬਾਡੀ ਦੇ ਨਾਲ ਡਰੋਨ ਤੋਂ ਹਮਲਿਆਂ ਨੂੰ ਰੋਕਣ ਲਈ ਛੱਤ ਨੂੰ ਰੀ-ਇਨਫੋਰਸਡ ਬੋਲਟਿੰਗ ਨਾਲ ਮਜ਼ਬੂਤੀ ਦਿੱਤੀ ਹੈ। ਇਸ ਦੀਆਂ ਖਿੜਕੀਆਂ ‘ਤੇ ਲਗਾਇਆ ਗਿਆ ਸ਼ੀਸ਼ਾ ਵੀ ਪੂਰੀ ਤਰ੍ਹਾਂ ਨਾਲ ਬੁਲੇਟ ਪਰੂਫ ਹੈ। ਇਸ ਦੇ 20-ਇੰਚ ਦੇ ਟਾਇਰ ਵੀ ਪੂਰੀ ਤਰ੍ਹਾਂ ਹਵਾ ਨਿਕਲਣ ‘ਤੇ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ 30 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੇ ਹਨ। ਇਸ ਤੋਂ ਇਲਾਵਾ ਕਾਰ ‘ਚ ਸੈਲਫ-ਸੀਲਿੰਗ ਫਿਊਲ ਟੈਂਕ ਦਿੱਤਾ ਗਿਆ ਹੈ।

Add a Comment

Your email address will not be published. Required fields are marked *