ਪੰਜਾਬੀ ਅਦਾਕਾਰਾ ਮੈਂਡੀ ਤੱਖਰ ਦੇ ਵਿਆਹ ਦੀਆਂ ਰਸਮਾਂ ਸ਼ੁਰੂ

ਪੰਜਾਬੀ ਅਦਾਕਾਰਾ ਮੈਂਡੀ ਤੱਖਰ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਹਾਲ ਹੀ ਮੈਂਡੀ ਦੀ ਹਲਦੀ ਸੈਰੇਮਨੀ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਅਦਾਕਾਰਾ ਕਾਫ਼ੀ ਸੋਹਣੀ ਦਿਖਾਈ ਦੇ ਰਹੀ ਹੈ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਨੇ ਪੀਲੇ ਰੰਗ ਦਾ ਸੂਟ ਪਾਇਆ ਹੋਇਆ ਹੈ ਤੇ ਬਹੁਤ ਹੀ ਲਾਈਟ ਮੇਕਅੱਪ ਕੀਤਾ ਹੋਇਆ ਹੈ। ਉਸ ਦੀਆਂ ਸਹੇਲੀਆਂ ਅਤੇ ਰਿਸ਼ਤੇਦਾਰ ਉਸ ਨੂੰ ਹਲਦੀ ਲਗਾ ਰਹੇ ਹਨ ਅਤੇ ਇਸ ਦੌਰਾਨ ਹਾਸਾ ਮਜ਼ਾਕ ਵੀ ਕਰ ਰਹੇ ਹਨ। ਦਰਅਸਲ, ਮੈਂਡੀ ਤੱਖਰ ਦੀਆਂ ਇਨ੍ਹਾਂ ਤਸਵੀਰਾਂ ਨੂੰ ਉਸ ਦੀ ਮੇਕਓਵਰ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। 

ਦੱਸ ਦਈਏ ਕਿ ਬੀਤੇ ਦਿਨੀਂ ਮੈਂਡੀ ਤੱਖਰ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ‘ਚ ਅਦਾਕਾਰਾ ਫਗਵਾੜਾ ‘ਚ ਇੱਕ ਬੁਟੀਕ ‘ਤੇ ਸ਼ਾਪਿੰਗ ਕਰਦੀ ਹੋਈ ਨਜ਼ਰ ਆਈ ਸੀ। ਇਸ ਤੋਂ ਪਹਿਲਾਂ ਉਹ ਗੀਤਾਜ ਬਿੰਦਰਖੀਆ ਨੂੰ ਵਿਆਹ ਦਾ ਕਾਰਡ ਦੇਣ ਦੇ ਲਈ ਵੀ ਪਹੁੰਚੀ ਸੀ। ਗੀਤਾਜ ਬਿੰਦਰਖੀਆ ਨਾਲ ਉਸ ਦਾ ਵੀਡੀਓ ਕਾਫੀ ਵਾਇਰਲ ਹੋਇਆ ਸੀ। ਗੀਤਾਜ ਨੇ ਮੈਂਡੀ ਤੱਖਰ ਦੇ ਵਿਆਹ ਦਾ ਕਾਰਡ ਵੀ ਸਾਂਝਾ ਕੀਤਾ ਸੀ ਅਤੇ ਅਦਾਕਾਰਾ ਨੂੰ ਵਧਾਈ ਵੀ ਦਿੱਤੀ ਸੀ।

ਮੈਂਡੀ ਤੱਖਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ। ਉਹ ਯੂ ਕੇ ਮੂਲ ਦੀ ਰਹਿਣ ਵਾਲੀ ਹੈ ਪਰ ਉਸ ਦਾ ਜੱਦੀ ਪਿੰਡ ਜਲੰਧਰ ਦੇ ਕੋਲ ਮਲਿਆਨਾ ਪਿੰਡ ਹੈ। ਮੈਂਡੀ ਪੜ੍ਹਾਈ ਤੋਂ ਬਾਅਦ ਅਦਾਕਾਰੀ ਦੇ ਖੇਤਰ ‘ਚ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਮੁੰਬਈ ਆ ਗਈ ਅਤੇ ਇੱਥੇ ਹੀ ਉਸ ਨੇ ਕਈ ਪ੍ਰੋਡਕਟਸ ਲਈ ਮਾਡਲਿੰਗ ਕੀਤੀ ਸੀ।

ਇਸ ਦੇ ਨਾਲ ਹੀ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਨਜ਼ਰ ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪਾਲੀਵੁੱਡ  ਇੰਡਸਟਰੀ ‘ਚ ਐਂਟਰੀ ਕੀਤੀ ਅਤੇ ਕਈ ਫ਼ਿਲਮਾਂ ‘ਚ ਕੰਮ ਕੀਤਾ ਪਰ ਚਰਚਾ ‘ਚ ਮੈਂਡੀ ਉਦੋਂ ਆਈ ਜਦੋਂ ਉਸ ਨੇ ਗਿੱਪੀ ਗਰੇਵਾਲ ਨਾਲ ਫ਼ਿਲਮ ‘ਮਿਰਜ਼ਾ’ ‘ਚ ਕੰਮ ਕੀਤਾ ਸੀ। ਇਸ ਤੋਂ ਇਲਾਵਾ ਉਹ ‘ਲੁਕਣਮੀਚੀ’, ‘ਸਾਕ’, ‘ਜ਼ਿੰਦਗੀ ਜ਼ਿੰਦਾਬਾਦ’, ‘ਵੱਡਾ ਘਰ’ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ। 

Add a Comment

Your email address will not be published. Required fields are marked *