‘ਗਲੋਬਲ ਆਈਕਨ’ ਬਣੇ ਦਿਲਜੀਤ ਦੋਸਾਂਝ ਨੇ ਹਾਸਲ ਕੀਤੀ ਇਕ ਹੋਰ ਉਪਲੱਬਧੀ

 ਪੰਜਾਬੀ ਫ਼ਿਲਮ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ‘ਚ ਵੱਡੀਆਂ ਮੱਲਾਂ ਮਾਰਨ ਵਾਲੇ ਗਾਇਕ ਦਿਲਜੀਤ ਦੋਸਾਂਝ ਨੇ ਇਕ ਹੋਰ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਜੀ ਹਾਂ, ਦਿਲਜੀਤ ਦੋਸਾਂਝ ਦੀ ਐਲਬਮ GOAT ਦੇ ਪ੍ਰਸਿੱਧ ਗੀਤ GOAT 2023 ‘ਚ Spotify ‘ਤੇ 15 ਮਿਲੀਅਨ ਤੋਂ ਵੱਧ ਵਾਰ ਚਲਾਇਆ ਗਿਆ ਸੀ। ਜਿਸ ਦਿਨ ਦਿਲਜੀਤ ਵੱਲੋਂ ਕੋਚੇਲਾ ‘ਚ ਪ੍ਰਦਰਸ਼ਨ ਕੀਤਾ, ਉਸ ਦਿਨ 57 ਹਜ਼ਾਰ ਤੋਂ ਵੱਧ ਲੋਕਾਂ ਨੇ ਗੀਤ ਨੂੰ ਸਟ੍ਰੀਮ ਕੀਤਾ ਸੀ। ਇਸ ਧਮਾਕੇਦਾਰ ਗੀਤ ਨੇ ਪ੍ਰਸ਼ੰਸਕਾਂ ਦੇ ਦਿਲਾਂ ‘ਚ ਆਪਣੀ ਵੱਖਰੀ ਥਾਂ ਬਣਾਈ ਹੈ। ਇਸ ਗੀਤ ਨੇ Spotify ‘ਤੇ 15 ਮਿਲੀਅਨ ਪਾਰ ਕਰ ਹਰ ਕਿਸੇ ਨੂੰ ਪਛਾੜ ਦਿੱਤਾ ਹੈ। ਇਸ ਗੀਤ ਨੂੰ ਪੰਜਾਬੀ ਗਾਇਕ ਕਰਨ ਔਜਲਾ ਨੇ ਆਪਣੀ ਕਲਮ ਨਾਲ ਸ਼ਿੰਗਾਰਿਆ ਸੀ, ਦਿਲਜੀਤ ਦੋਸਾਂਝ ਨੇ ਆਪਣੀ ਸੁਰੀਲੀ ਆਵਾਜ਼ ਸਜਾਇਆ ਸੀ। 

ਦੱਸ ਦਈਏ ਕਿ ਕੋਚੈਲਾ ਪਰਫਾਰਮੈਂਸ ਮਗਰੋਂ ਦਿਲਜੀਤ ਗਲੋਬਲ ਆਈਕਨ ਬਣ ਗਏ ਹਨ। ਦਿਲਜੀਤ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਲਗਾਤਾਰ ਆਏ ਦਿਨ ਨਵੇਂ-ਨਵੇਂ ਰਿਕਾਰਡ ਬਣਾ ਰਹੇ ਹਨ। ਆਪਣੇ 20 ਸਾਲਾਂ ਦੇ ਗਾਇਕੀ ਤੇ ਫ਼ਿਲਮੀ ਕਰੀਅਰ ’ਚ ਦਿਲਜੀਤ ਨੇ ਜੋ ਮੁਕਾਮ ਹਾਸਲ ਕੀਤਾ ਹੈ, ਉਹ ਪੌੜੀ-ਪੌੜੀ ਚੜ੍ਹ ਕੇ ਹੀ ਪਾਇਆ ਹੈ। ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰ ਹਨ। ਉਨ੍ਹਾਂ ਨੇ ਆਪਣਾ ਕਰੀਅਰ ਗਾਇਕ ਵਜੋਂ ਸ਼ੁਰੂ ਕੀਤਾ ਸੀ।  

ਦੱਸਣਯੋਗ ਹੈ ਕਿ ਪਿਛਲੇ ਮਹੀਨੇ ਦਿਲਜੀਤ ਦੋਸਾਂਝ ਦੇ ਸਕੇ ਚਾਚੇ ਮਾਸਟਰ ਸ਼ਿੰਗਾਰਾ ਸਿੰਘ ਦੋਸਾਂਝ ਦਾ ਦਿਹਾਂਤ ਹੋ ਗਿਆ ਸੀ। ਦੱਸਿਆ ਗਿਆ ਸੀ ਕਿ ਉਹ ਆਰ. ਐੱਮ. ਪੀ. ਆਈ. ਦੇ ਜ਼ਿਲ੍ਹਾ ਕਮੇਟੀ ਮੈਂਬਰ ਸਨ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਵੀ ਸਨ। ਸ਼ਿੰਗਾਰਾ ਸਿੰਘ ਦੋਸਾਂਝ ਨੇ ਦਿੱਲੀ ਕਿਸਾਨ ਮੋਰਚੇ ਸਮੇਤ ਅਨੇਕਾਂ ਕਿਸਾਨ ਘੋਲਾਂ ਤੇ ਜਮਹੂਰੀ ਸ਼ੰਘਰਸ਼ਾਂ ਵਿਚ ਅਹਿਮ ਭੂਮਿਕਾ ਅਦਾ ਕੀਤੀ ਸੀ। ਦੋਸਾਂਝ ਨੇ ਅਧਿਆਪਕ ਵਜੋਂ ਨੌਕਰੀ ਕਰਦਿਆਂ ਟਰੇਡ ਯੂਨੀਅਨ ਅਤੇ ਮੁਲਾਜ਼ਮ ਘੋਲਾਂ ਵਿਚ ਵੀ ਮਿਸਾਲੀ ਯੋਗਦਾਨ ਪਾਇਆ ਸੀ। 

Add a Comment

Your email address will not be published. Required fields are marked *