ਕੇਂਦਰੀ ਮੰਤਰੀ ਅਰਜੁਨ ਮੁੰਡਾ ਦਾ ਬਿਆਨ, ਕਿਹਾ-MSP ਤੋਂ ਘੱਟ ਹੋਈ ਸਰ੍ਹੋਂ ਦੀ ਕੀਮਤ

ਨਵੀਂ ਦਿੱਲੀ – ਕੇਂਦਰੀ ਖੇਤੀਬਾੜੀ / ਕਿਸਾਨ ਭਲਾਈ ਅਤੇ ਜਨਜਾਤੀ ਕਾਰਜ ਮੰਤਰੀ ਅਰਜੁਨ ਮੁੰਡਾ ਨੇ ਕਿਹਾ ਕਿ ਜੇਕਰ ਸਰ੍ਹੋਂ ਦੀ ਕੀਮਤ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਤੋਂ ਹੇਠਾਂ ਜਾਂਦੀ ਹੈ ਤਾਂ ਸਰਕਾਰ ਐੱਮਐੱਸਪੀ ‘ਤੇ ਕਿਸਾਨਾਂ ਤੋਂ ਇਸ ਦੀ ਖਰੀਦ ਕਰੇਗੀ। ਉਹਨਾਂ ਨੇ ਕਿਹਾ ਕਿ ਇਸ ਲਈ ਲੋੜੀਂਦੇ ਪ੍ਰਬੰਧ ਕਰ ਲਏ ਗਏ ਹਨ। ਮੁੰਡਾ ਨੇ ਇਕ ਬਿਆਨ ਵਿਚ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਹਾੜੀ ਦੇ ਮੰਡੀਕਰਨ ਸੀਜ਼ਨ ਦੌਰਾਨ ਮੁੱਲ ਸਮਰਥਨ ਸਕੀਮ ਜਾਂ ਪੀਐੱਸਐੱਸ ਦੇ ਤਹਿਤ ਸਰ੍ਹੋਂ ਦੀ ਖਰੀਦ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ।

ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਲਈ ਕਿਸਾਨਾਂ ਦਾ ਹਿੱਤ ਸਭ ਤੋਂ ਉਪਰ ਹੈ। ਜੇਕਰ ਸਰ੍ਹੋਂ ਦੀ ਕੀਮਤ ਘੱਟੋ-ਘੱਟ ਸਮਰਥਨ ਮੁੱਲ ਤੋਂ ਹੇਠਾਂ ਜਾਂਦੀ ਹੈ ਤਾਂ ਸਰਕਾਰ ਨੇ ਇਸ ਨੂੰ ਕਿਸਾਨਾਂ ਤੋਂ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦਣ ਲਈ ਜ਼ਰੂਰੀ ਪ੍ਰਬੰਧ ਕੀਤੇ ਹਨ। ਉਹਨਾਂ ਨੇ ਦੱਸਿਆ ਕਿ ਹਾੜੀ ਦੇ ਮੰਡੀਕਰਨ ਸੀਜ਼ਨ ਲਈ ਕੇਂਦਰੀ ਨੋਡਲ ਏਜੰਸੀਆਂ ਨੂੰ ਪਹਿਲਾਂ ਹੀ ਮੁੱਲ ਸਮਰਥਨ ਯੋਜਨਾ ਦੇ ਤਹਿਤ ਸਰ੍ਹੋਂ ਦੀ ਖਰੀਦ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ, ਤਾਂਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਹੋ ਸਕੇ।

ਹਾੜੀ ਦੇ ਮੰਡੀਕਰਨ ਸੀਜ਼ਨ-2023 ਦੌਰਾਨ ਗੁਜਰਾਤ, ਹਰਿਆਣਾ, ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਅਸਾਮ ਰਾਜਾਂ ਤੋਂ ਮੁੱਲ ਸਹਾਇਤਾ ਯੋਜਨਾ ਦੇ ਤਹਿਤ ਖਰੀਦ ਲਈ 28.24 ਲੱਖ ਟਨ ਸਰ੍ਹੋਂ ਦੀ ਮਨਜ਼ੂਰੀ ਦੇ ਦਿੱਤੀ ਗਈ ਸੀ। ਹਾੜੀ ਦੇ ਮੰਡੀਕਰਨ ਸੀਜ਼ਨ 2024 ਲਈ ਵੀ ਸਾਰੇ ਸਰ੍ਹੋਂ ਉਤਪਾਦਕ ਰਾਜਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਜੇਕਰ ਰਾਜ ਵਿਚ ਸਰ੍ਹੋਂ ਦਾ ਮੌਜੂਦਾ ਬਾਜ਼ਾਰ ਮੁੱਲ ਅਧਿਸੂਚਿਤ MSP ਤੋਂ ਘੱਟ ਹੈ, ਤਾਂ PSS ਦੇ ਤਹਿਤ ਸਰ੍ਹੋਂ ਦੀ ਖਰੀਦ ਲਈ ਪ੍ਰਸਤਾਵ ਸਮੇਂ ਸਿਰ ਭੇਜਣ। ਹਾੜੀ ਦੇ ਮੰਡੀਕਰਨ ਸੀਜ਼ਨ-2024 ਲਈ ਸਰ੍ਹੋਂ ਦਾ ਘੱਟੋ-ਘੱਟ ਸਮਰਥਨ ਮੁੱਲ 5,650 ਰੁਪਏ ਪ੍ਰਤੀ ਕੁਇੰਟਲ ਹੈ।

Add a Comment

Your email address will not be published. Required fields are marked *