ਲੋਕਾਂ ਦੀ ਸੁਰੱਖਿਆਂ ਨੂੰ ਲੈ ਕੇ ਦਿੱਲੀ ਹਵਾਈ ਅੱਡੇ ‘ਤੇ ਲੱਗਣਗੇ ‘ਫੁੱਲ ਬਾਡੀ ਸਕੈਨਰ’

ਨਵੀਂ ਦਿੱਲੀ- ਦਿੱਲੀ ਦੇ ਹਵਾਈ ਅੱਡੇ ‘ਤੇ ਮਈ 2024 ਤੱਕ ‘ਫੁੱਲ ਬਾਡੀ ਸਕੈਨਰ’ ਲਗਾਏ ਜਾਣ ਦੀ ਉਮੀਦ ਹੈ। ਅਗਲੇ ਸਾਲ ਮਈ ਤੱਕ ਕੰਪਿਊਟਰ ਟੋਮੋਗ੍ਰਾਫੀ ਐਕਸ-ਰੇ ਵੀ ਲਗਾਇਆ ਜਾ ਸਕਦਾ ਹੈ। ਇਸ ਗੱਲ ਦੀ ਜਾਣਕਾਰੀ ਇਕ ਸੀਨੀਅਰ ਅਧਿਕਾਰੀ ਵਲੋਂ ਦਿੱਤੀ ਗਈ ਹੈ। ਇਸ ਮਾਮਲੇ ਦੇ ਸਬੰਧ ਵਿੱਚ ਬਿਊਰੋ ਆਫ ਸਿਵਲ ਐਵੀਏਸ਼ਨ ਸਕਿਓਰਿਟੀ (ਬੀ.ਸੀ.ਏ.ਐੱਸ.) ਦੇ ਡਾਇਰੈਕਟਰ ਜਨਰਲ ਜ਼ੁਲਫਿਕਾਰ ਹਸਨ ਨੇ ਕਿਹਾ ਕਿ ਕੁਝ ਪ੍ਰਬੰਧ ਮੁੱਦਿਆਂ ਦੇ ਕਾਰਨ ਕੁਝ ਹਵਾਈ ਅੱਡਿਆਂ ‘ਤੇ ‘ਫੁੱਲ-ਬਾਡੀ ਸਕੈਨਰ’ ਅਤੇ ‘ਸੀਟੀਐਕਸ ਸਕੈਨਰ’ ਲਗਾਉਣ ਦੀ ਸਮਾਂ ਸੀਮਾ ਵਧਾ ਦਿੱਤੀ ਜਾਵੇਗੀ। 

ਦੋਵੇਂ ਡਿਵਾਈਸਾਂ ਨੂੰ 31 ਦਸੰਬਰ ਤੱਕ ਸਥਾਪਿਤ ਕੀਤਾ ਜਾਣਾ ਸੀ। ਰਾਸ਼ਟਰੀ ਰਾਜਧਾਨੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ, ਹਸਨ ਨੇ ਕਿਹਾ ਕਿ ਕੁਝ ਵਿਵਸਥਾਵਾਂ ਨਾਲ ਸਬੰਧਤ ਮੁੱਦੇ ਸਨ। BCAS ਸਕੈਨਰਾਂ ਦੀ ਸਥਾਪਨਾ ਨੂੰ ਲੈ ਕੇ ਏਅਰਪੋਰਟ ਆਪਰੇਟਰਾਂ ਨਾਲ ਗੱਲਬਾਤ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ, “ਸਾਨੂੰ ਮਈ ਤੱਕ ਫੁੱਲ ਬਾਡੀ ਸਕੈਨਰ ਅਤੇ ਐਕਸ-ਰੇ ਮਸ਼ੀਨ ਸਥਾਪਤ ਕਰਨ ਦੀ ਉਮੀਦ ਹੈ।” ਅਗਲੇ ਸਾਲ ਮਈ ਤੱਕ ਦਿੱਲੀ ਹਵਾਈ ਅੱਡੇ ‘ਤੇ ਦੋਵੇਂ ਮਸ਼ੀਨਾਂ ਨੂੰ ਸਥਾਪਤ ਕੀਤੇ ਜਾਣ ਦੀ ਉਮੀਦ ਹੈ। 

ਹਸਨ ਨੇ ਕਿਹਾ ਕਿ ਬੀਸੀਏਐੱਸ ਨੇ ਹਵਾਈ ਅੱਡਿਆਂ ‘ਤੇ ਕੰਪਿਊਟਰ ਟੋਮੋਗ੍ਰਾਫੀ ਤਕਨੀਕ ਨਾਲ ਲੈਸ ਸਕੈਨਰ ਲਗਾਉਣ ਦੀ ਪਿਛਲੇ ਸਾਲ ਸਿਫ਼ਾਰਸ਼ ਕੀਤੀ ਸੀ। ਸੀਟੀਐਕਸ (ਕੰਪਿਊਟਰ ਟੋਮੋਗ੍ਰਾਫੀ ਐਕਸ-ਰੇ) ਸਕੈਨਰ ਲਗਾਏ ਜਾਣ ਤੋਂ ਬਾਅਦ ਯਾਤਰੀਆਂ ਨੂੰ ਹਵਾਈ ਅੱਡਿਆਂ ‘ਤੇ ਸੁਰੱਖਿਆ ਜਾਂਚ ਦੌਰਾਨ ਆਪਣੇ ਸਮਾਨ ਤੋਂ ਇਲੈਕਟ੍ਰਾਨਿਕ ਉਪਕਰਣ ਨਹੀਂ ਹਟਾਉਣੇ ਪੈਣਗੇ। ਫਿਲਹਾਲ ਹਵਾਈ ਅੱਡਿਆਂ ‘ਤੇ ਸੁਰੱਖਿਆ ਜਾਂਚ ਦੌਰਾਨ ਯਾਤਰੀਆਂ ਨੂੰ ਇਲੈਕਟ੍ਰਾਨਿਕ ਵਸਤੂਆਂ ਨੂੰ ਉਤਾਰ ਕੇ ਇਕ ਵੱਖਰੀ ‘ਟ੍ਰੇ’ ‘ਚ ਰੱਖਣਾ ਪੈਂਦਾ ਹੈ।

Add a Comment

Your email address will not be published. Required fields are marked *