ਸੁਰਖੀਆਂ ਲਈ ਰਾਹੁਲ ਨੇ ਮੋਦੀ ਦੀ ਜਾਤ ਦਾ ਚੁੱਕਿਆ ਮੁੱਦਾ: ਅਨੁਰਾਗ ਠਾਕੁਰ

ਨਵੀਂ ਦਿੱਲੀ — ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਰਾਹੁਲ ਗਾਂਧੀ ਦੇ ਉਸ ਬਿਆਨ ਦੀ ਆਲੋਚਨਾ ਕੀਤੀ, ਜਿਸ ‘ਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਪਿਛੜੇ ਵਰਗ (ਓ.ਬੀ.ਸੀ.) ਨਾਲ ਸਬੰਧਤ ਪਰਿਵਾਰ ‘ਚ ਪੈਦਾ ਨਹੀਂ ਹੋਏ। ਅਨੁਰਾਗ ਠਾਕੁਰ ਨੇ ਕਿਹਾ ਕਿ ਕਾਂਗਰਸੀ ਆਗੂ ਸੁਰਖੀਆਂ ਹਾਸਲ ਕਰਨ ਲਈ ਕੋਈ ਵੀ ‘ਮੂਰਖਤਾ’ ਭਰਿਆ ਦਾਅਵਾ ਕਰ ਸਕਦੇ ਹਨ। 

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਠਾਕੁਰ ਨੇ ਗਾਂਧੀ ‘ਤੇ ਜਾਤੀਵਾਦ ਅਤੇ ਖੇਤਰਵਾਦ ਦੀ ਰਾਜਨੀਤੀ ਕਰਕੇ ਦੇਸ਼ ਨੂੰ ਵੰਡਣ ਦਾ ਵੀ ਦੋਸ਼ ਲਗਾਇਆ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਨੇ ਇਹ ਵੀ ਮੰਗ ਕੀਤੀ ਕਿ ਗਾਂਧੀ ਆਪਣੀ ਟਿੱਪਣੀ ਨਾਲ ਓਬੀਸੀ ਭਾਈਚਾਰੇ ਦਾ ਅਪਮਾਨ ਕਰਨ ਲਈ ਦੇਸ਼ ਤੋਂ ਮੁਆਫੀ ਮੰਗਣ।

Add a Comment

Your email address will not be published. Required fields are marked *