ਤੂਫਾਨ ਅਤੇ ਬਰਫਬਾਰੀ ਕਾਰਨ ਲਾਪਤਾ ਹੋਇਆ ਅਮਰੀਕੀ ਸੈਨਾ ਦਾ ਹੈਲੀਕਾਪਟਰ

ਮੰਗਲਵਾਰ ਦੀ ਰਾਤ ਨੂੰ ਲਾਸ ਵੇਗਾਸ ਦੇ ਉੱਤਰ ‘ਚ ਸਥਿਤ ਕ੍ਰੀਚ ਏਅਰ ਫੋਰਸ ਬੇਸ ‘ਤੇ ਟ੍ਰੇਨਿੰਗ ਤੋਂ ਬਾਅਦ ਵਾਪਸ ਆ ਰਿਹਾ ਮਰੀਨ ਕਾਪਰਸ ਸਟੇਸ਼ਨ ਮੀਰਾਮਾਰ ਤੂਫਾਨ ਕਾਰਨ ਲਾਪਤਾ ਹੋ ਗਿਆ ਸੀ। ਬੁੱਧਵਾਰ ਨੂੰ ਇਹ ਹੈਲੀਕਾਪਟਰ ਪਾਈਨ ਵੈਲੀ ਕੋਲ ਮਿਲ ਗਿਆ ਸੀ, ਪਰ ਇਸ ‘ਚ ਸਵਾਰ 5 ਫੌਜੀ ਜਵਾਨਾਂ ਦੀ ਮੌਤ ਹੋ ਗਈ ਹੈ। 

ਅਧਿਕਾਰੀਆਂ ਮੁਤਾਬਕ ਦੱਖਣੀ ਕੈਲੀਫਾਰਨੀਆ ਦੇ ਪਹਾੜਾਂ ‘ਚ ਤੂਫਾਨ ‘ਚ ਘਿਰ ਜਾਣ ਤੋਂ ਬਾਅਦ ਇਹ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਤੋਂ ਬਾਅਦ ਅਮਰੀਕੀ ਫੌਜ ਨੇ ਲਾਪਤਾ ਹੋਏ ਜਵਾਨਾਂ ਨੂੰ ਲੱਭਣ ਲਈ ਸਰਚ ਅਭਿਆਨ ਚਲਾਇਆ ਸੀ। ਤੂਫਾਨ ਅਤੇ ਬਰਫ਼ਬਾਰੀ ਕਾਰਨ ਇਸ ਹੈਲੀਕਾਪਟਰ ਅਤੇ ਇਸ ‘ਚ ਸਵਾਰ ਜਵਾਨਾਂ ਨੂੰ ਲੱਭਣਾ ਬੇਹੱਦ ਔਖਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਹੈਲੀਕਾਪਟਰ ਨਾਲ ਆਖਰੀ ਵਾਰ ਰਾਤ ਕਰੀਬ 11.30 ਵਜੇ ਸੰਪਰਕ ਹੋਇਆ ਸੀ। ਸੈਨਾ ਵੱਲੋਂ ਦਿੱਤੇ ਗਏ ਬਿਆਨ ‘ਚ ਮਾਰੇ ਗਏ ਜਵਾਨਾਂ ਦੇ ਨਾਂ ਜਨਤਕ ਨਹੀਂ ਕੀਤੇ ਗਏ।

Add a Comment

Your email address will not be published. Required fields are marked *