ਫਰੂਟ ਕਾਰੋਬਾਰੀ ਦੇ ਘਰ ‘ਚੋਂ ਪਿਸਤੌਲ ਦੀ ਨੋਕ ‘ਤੇ ਲੁਟੇਰਿਆਂ ਨੇ ਲੁੱਟੇ 20 ਲੱਖ ਰੁਪਏ

ਜਲੰਧਰ – ਜਲੰਧਰ ਦੇ ਸ਼ੀਤਲ ਨਗਰ ‘ਚ ਦਿਨ ਚੜ੍ਹਦੇ ਹੀ ਬਦਮਾਸ਼ਾਂ ਨੇ ਫਲ ਕਾਰੋਬਾਰੀ ਦੇ ਘਰ ਦਾਖ਼ਲ ਹੋ ਕੇ ਉਸ ਦੀ ਪਤਨੀ ਨੂੰ ਬੰਦੂਕ ਦੀ ਨੋਕ ‘ਤੇ ਲੈ ਕੇ 20 ਲੱਖ ਦੀ ਨਕਦੀ ਅਤੇ 15 ਲੱਖ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਲੁੱਟ ਲਏ। ਜਾਣਕਾਰੀ ਦਿੰਦੇ ਹੋਏ ਸ਼ੀਤਲ ਨਗਰ ਦੀ ਰਹਿਣ ਵਾਲੀ ਪੁਸ਼ਪਾ ਨੇ ਦੱਸਿਆ ਕਿ ਸੋਮਵਾਰ ਸਵੇਰੇ ਜਿਵੇਂ ਹੀ ਉਸ ਦਾ ਪਤੀ ਫਲਾਂ ਦੇ ਕੰਮ ਲਈ ਘਰੋਂ ਨਿਕਲਿਆ ਤਾਂ ਕਰੀਬ 6 ਵਜੇ ਦੋ ਨੌਜਵਾਨ ਘਰ ‘ਚ ਦਾਖ਼ਲ ਹੋਏ। ਉਨ੍ਹਾਂ ਨੇ ਪਿਸਤੌਲ ਤਾਣ ਨੇ ਕਿਹਾ ਕਿ ਕਿ ਉਸ ਦੇ ਪਤੀ ਦੇ ਕੋਲ ਜੋ ਵੀ ਪੈਸੇ ਅਤੇ ਗਹਿਣੇ ਹਨ, ਉਸ ਬਾਰੇ ਉਨ੍ਹਾਂ ਨੂੰ ਸਾਰੀ ਜਾਣਕਾਰੀ ਹੈ, ਇਸ ਲਈ ਜੇਕਰ ਉਸ ਨੇ ਸਾਰੇ ਪੈਸੇ ਅਤੇ ਗਹਿਣੇ ਨਾ ਕੱਢੇ ਤਾਂ ਉਸ ਨੂੰ ਗੋਲ਼ੀ ਮਾਰ ਦਿੱਤੀ ਜਾਵੇਗੀ।

ਲੁਟੇਰਿਆਂ ਨੇ ਪੁਸ਼ਪਾ ਦੇ ਪਤੀ ਨੂੰ ਵੀ ਗੋਲ਼ੀ ਮਾਰਨ ਦੀ ਧਮਕੀ ਦਿੱਤੀ, ਜਿਸ ਤੋਂ ਬਾਅਦ ਪੁਸ਼ਪਾ ਨੇ ਸਾਰੇ ਗਹਿਣੇ ਅਤੇ ਨਕਦੀ ਕੱਢ ਕੇ ਲੁਟੇਰਿਆਂ ਦੇ ਹਵਾਲੇ ਕਰ ਦਿੱਤੀ। ਜਿਵੇਂ ਹੀ ਲੁਟੇਰੇ ਭੱਜੇ ਤਾਂ ਪੁਸ਼ਪਾ ਨੇ ਆਪਣੇ ਪਤੀ ਨੂੰ ਫੋਨ ਕੀਤਾ, ਜਿਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਥਾਣਾ 1 ਦੀ ਪੁਲਸ, ਸੀ. ਆਈ. ਏ. ਸਟਾਫ਼, ਫੋਰੈਂਸਿਕ ਟੀਮ, ਡੌਗ ਸਕੁਐਡ ਟੀਮ ਅਤੇ ਹੋਰ ਪੁਲਸ ਅਧਿਕਾਰੀ ਜਾਂਚ ਲਈ ਮੌਕੇ ‘ਤੇ ਪਹੁੰਚ ਗਏ ਹਨ। ਇਕ ਪਾਸੇ ਜਿੱਥੇ ਪੁਲਸ ਕਮਿਸ਼ਨਰ ਸ਼ਹਿਰ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਹਵਾ ਵਿੱਚ ਤੀਰ ਚਲਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਦਿਨ-ਦਿਹਾੜੇ ਵਾਪਰ ਰਹੀਆਂ ਲੁੱਟਖੋਹ ਦੀਆਂ ਘਟਨਾਵਾਂ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੀਆਂ ਹਨ।

Add a Comment

Your email address will not be published. Required fields are marked *