ਸੋਰੇਨ ਦੀ ਗ੍ਰਿਫ਼ਤਾਰੀ ‘ਤੇ ਬੋਲੇ ਰਾਹੁਲ, ਕਿਹਾ- BJP ਲੋਕਤੰਤਰ ਨੂੰ ਕਰ ਰਹੀ ਤਬਾਹ
February 1, 2024
ਹੇਮੰਤ ਸੋਰੇਨ ਨੇ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫਾ ਦੇਣ ਮਗਰੋਂ ਈ.ਡੀ. ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ ਅਤੇ ਹੁਣ ਕੱਲ ਅਦਾਲਤ ਵਿੱਚ ਪੇਸ਼ੀ ਹੋਵੇਗੀ। ਉਨ੍ਹਾਂ ਦੀ ਗ੍ਰਿਫ਼ਤਾਰੀ ‘ਤੇ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਈਡੀ, ਸੀਬੀਆਈ ਅਤੇ ਆਈਟੀ ਹੁਣ ਸਰਕਾਰੀ ਏਜੰਸੀਆਂ ਨਹੀਂ ਹਨ, ਸਗੋਂ ਭਾਜਪਾ ਦਾ ‘ਵਿਰੋਧੀ ਮਿਟਾਓ ਸੈੱਲ’ ਬਣ ਗਈਆਂ ਹਨ। ਖੁਦ ਭ੍ਰਿਸ਼ਟਾਚਾਰ ਵਿੱਚ ਡੁੱਬੀ ਭਾਜਪਾ ਸੱਤਾ ਦੇ ਲਾਲਚ ਵਿੱਚ ਲੋਕਤੰਤਰ ਨੂੰ ਤਬਾਹ ਕਰਨ ਦੀ ਮੁਹਿੰਮ ਚਲਾ ਰਹੀ ਹੈ। ਉਥੇ ਹੀ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਹੇਮੰਤ ਸੋਰੇਨ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕਿਹਾ ਕਿ ਜੋ ਮੋਦੀ ਦੇ ਨਾਲ ਨਹੀਂ ਜਾਵੇਗਾ, ਉਹ ਜੇਲ੍ਹ ਜਾਵੇਗਾ। ਖੜਗੇ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਡਰਾਉਣਾ ਭਾਜਪਾ ਦੀ ਟੂਲਕਿੱਟ ਦਾ ਹਿੱਸਾ ਹੈ।