ਦਿੱਲੀ ਪੁਲਸ ਕ੍ਰਾਈਮ ਬ੍ਰਾਂਚ ਨੂੰ ਮਿਲੀ ਵੱਡੀ ਸਫ਼ਲਤਾ, ਫਰਜ਼ੀ ਵੀਜ਼ਾ ਗਿਰੋਹ ਦਾ ਪਰਦਾਫਾਸ਼

ਨਵੀਂ ਦਿੱਲੀ : ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਫਰਜ਼ੀ ਵੀਜ਼ਾ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਸਰਗਣਾ ਸਮੇਤ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕ੍ਰਾਈਮ ਬ੍ਰਾਂਚ ਵੱਲੋਂ ਜਾਰੀ ਬਿਆਨ ਅਨੁਸਾਰ ਕਨਾਟ ਪਲੇਸ ਤੋਂ ਚੱਲ ਰਹੇ ਇਸ ਗਿਰੋਹ ਦੇ ਲੋਕਾਂ ਕੋਲੋਂ ਜਾਅਲੀ ਬੈਂਕ ਖਾਤੇ ਦਾ ਵੇਰਵਾ, ਆਈ. ਟੀ. ਆਰ. ਅਤੇ ਵੀਜ਼ਾ ’ਚ ਕੰਮ ਆਉਣ ਵਾਲੇ ਹੋਰ ਦਸਤਾਵੇਜ਼, ਵੱਖ-ਵੱਖ ਦੇਸ਼ਾਂ ਦੇ ਕਰੀਬ 300 ਪਾਸਪੋਰਟਾਂ ਸਮੇਤ ਵੱਡੀ ਗਿਣਤੀ ’ਚ ਇਤਰਾਜ਼ਯੋਗ ਦਸਤਾਵੇਜ਼, ਸਟੈਂਪ, ਲੈਪਟਾਪ ਤੇ ਟੈਬਲੇਟ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਪੁਲਸ ਨੇ ਇਨ੍ਹਾਂ ਕੋਲੋਂ 5 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ।

ਇਨ੍ਹਾਂ ਲੋਕਾਂ ਨੇ ਗ੍ਰੀਨ ਟੂਰਸ ਐਂਡ ਟਰੈਵਲਜ਼ ਦੇ ਨਾਂ ਨਾਲ ਫਰਮ ਖੋਲ੍ਹੀ ਹੋਈ ਸੀ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਹ ਪਿਛਲੇ 10-12 ਸਾਲਾਂ ਤੋਂ ਗ੍ਰੀਨ ਟੂਰ ਐਂਡ ਟਰੈਵਲ ਦੇ ਨਾਂ ’ਤੇ ਨਾਜਾਇਜ਼ ਵੀਜ਼ਾ ਦਾ ਕਾਰੋਬਾਰ ਕਰ ਰਹੇ ਹਨ। ਇਹ ਨੈੱਟਵਰਕ ਕਈ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਆਦਿ ਸੂਬਿਆਂ ’ਚ ਫੈਲਿਆ ਹੋਇਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਡੀ.ਸੀ.ਪੀ ਰੋਹਿਤ ਮੀਨਾ ਨੇ ਦੱਸਿਆ ਕਿ ਦਿੱਲੀ ਦੇ ਕਨਾਟ ਪਲੇਸ ਦਫ਼ਤਰ ਤੋਂ ਫੜੇ ਗਏ 8 ਵਿਅਕਤੀਆਂ ਵਿੱਚੋਂ 3 ਵਿਅਕਤੀ ਏਜੰਟ ਸਨ ਜੋ ਬਾਹਰ ਜਾਣ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ।

Add a Comment

Your email address will not be published. Required fields are marked *