ਅਲਵਿਦਾ ਮਹਾਰਾਣੀ : ਇਤਿਹਾਸਕ ਸਰਕਾਰੀ ਸਨਮਾਨ ਨਾਲ ਹੋਇਆ ਅੰਤਿਮ ਸੰਸਕਾਰ

ਲੰਡਨ – ਮਹਾਰਾਣੀ ਐਲਿਜ਼ਾਬੈਥ ਦੂਜੀ ਦਾ ਸੋਮਵਾਰ ਨੂੰ ਲੰਡਨ ਦੇ ਵੈਸਟਮਿੰਸਟਰ ਐਬੇ ਸਥਿਤ ਸੇਂਟ ਜਾਰਜ ਚੈਪਲ ’ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ, ਜਿਸ ’ਚ ਭਾਰਤੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਸਮੇਤ ਪੂਰੀ ਦੁਨੀਆ ਦੇ ਲਗਭਗ 500 ਨੇਤਾਵਾਂ ਅਤੇ ਸ਼ਾਹੀ ਪਰਿਵਾਰ ਦੇ ਲੋਕ ਸ਼ਾਮਲ ਹੋਏ। ਮਹਾਰਾਣੀ ਦੇ ਤਾਬੂਤ ਨੂੰ ਘੋੜਿਆਂ ਵਾਲੀ ਤੋਪਗੱਡੀ ਤੋਂ ਬਾਹਰ ਕੱਢਿਆ ਗਿਆ ਅਤੇ ਫਿਰ ਸਰਕਾਰੀ ਸ਼ਵ ਵਾਹਨ ਰਾਹੀਂ ਵਿੰਡਸਰ ਪੈਲੇਸ ’ਚ ਲਿਜਾਇਆ ਗਿਆ। ਇੱਥੇ ਮਹਾਰਾਣੀ ਦੀ ਦੇਹ ਨੂੰ ਉਨ੍ਹਾਂ ਦੇ ਮਰਹੂਮ ਪਤੀ ਪ੍ਰਿੰਸ ਫਿਲਿਪ ਦੀ ਕਬਰ ਦੇ ਨਾਲ ਦਫਨਾਇਆ ਗਿਆ, ਜਿਨ੍ਹਾਂ ਦਾ ਪਿਛਲੇ ਸਾਲ ਦਿਹਾਂਤ ਹੋ ਗਿਆ ਸੀ।

70 ਸਾਲ ਤਕ ਰਾਜ ਗੱਦੀ ’ਤੇ ਬਿਰਾਜਮਾਨ ਰਹੀ ਮਹਾਰਾਣੀ ਐਲਿਜ਼ਾਬੈਥ ਦੂਜੀ ਦਾ 8 ਸਤੰਬਰ ਨੂੰ ਬਾਲਮੋਰਲ ਕੈਸਲ ਸਥਿਤ ਉਨ੍ਹਾਂ ਦੇ ਨਿਵਾਸ ’ਤੇ ਦਿਹਾਂਤ ਹੋ ਗਿਆ ਸੀ। ਉਹ 96 ਸਾਲ ਦੇ ਸਨ। ਵੱਡੀ ਗਿਣਤੀ ’ਚ ਲੋਕ ਲੰਡਨ ’ਚ ਸਰਦ ਰਾਤ ਦੀ ਪਰਵਾਹ ਕੀਤੇ ਬਿਨਾਂ ਸੰਸਦ ਦੇ ਵੈਸਟਮਿੰਸਟਰ ਹਾਲ ’ਚ ‘ਲਾਇੰਗ ਇਨ ਸਟੇਟ’ ’ਚ ਰੱਖੇ ਮਹਾਰਾਣੀ ਦੇ ਤਾਬੂਤ ਦੇ ਅੰਤਿਮ ਦਰਸ਼ਨ ਕਰਨ ਲਈ ਪੁੱਜੇ। ਸੋਗ ਪ੍ਰਗਟਾਉਣ ਵਾਲੇ ਆਖਰੀ ਲੋਕ ਸੋਮਵਾਰ ਸਵੇਰੇ 6:30 ਵਜੇ ਤੋਂ ਕੁਝ ਹੀ ਦੇਰ ਬਾਅਦ ਵੈਸਟਮਾਸਟਰ ਹਾਲ ਤੋਂ ਚਲੇ ਗਏ ਸਨ।

ਦਹਾਕਿਆਂ ਪੁਰਾਣੇ ਤਾਬੂਤ ’ਚ ਦਫਨਾਈ ਗਈ ਐਲਿਜ਼ਾਬੈਥ-II

ਬ੍ਰਿਟੇਨ ਵਿਚ ਸਭ ਤੋਂ ਵੱਧ ਸਮੇਂ ਤੱਕ ਰਾਜ ਕਰਨ ਵਾਲੀ ਮਹਾਰਾਣੀ ਐਲਿਜ਼ਾਬੈਥ-II ਦਾ ਤਾਬੂਤ ਇੰਗਲਿਸ਼ ਓਕ ਵਿਚ ਬਣਿਆ ਹੈ, ਜਿਸ ’ਤੇ ਸ਼ੀਸ਼ ਦੀ ਪਰਤ ਹੈ ਅਤੇ ਇਸਨੂੰ ਦਹਾਕਿਆਂ ਪਹਿਲਾਂ ਬਣਾਇਆ ਗਿਆ ਸੀ। ਤਾਬੂਤ ਰਾਜ ਪਰਿਵਾਰ ਦੇ ਸੈਂਡ੍ਰਿੰਘਮ ਅਸਟੇਟ ਦੇ ਓਕ ਦਰਖਤ ਦੀ ਲਕੜ ਨਾਲ ਰਾਜ ਰਵਾਇਤ ਮੁਤਾਬਰ ਬਣਾਇਆ ਗਿਆ ਹੈ। ਇਹ ਮੂਲ ਤੌਰ ’ਤੇ ਤਿੰਨ ਦਹਾਕੇ ਪਹਿਲਾਂ ਮਾਹਿਰ ਫਰਮ ਹੇਨਰੀ ਸਮਿੱਥ ਵਲੋਂ ਬਣਾਇਆ ਗਿਆ ਸੀ।

Add a Comment

Your email address will not be published. Required fields are marked *