ਭਾਰਤੀ ਲੜਕੀ ਨੂੰ ਮਿਲਿਆ ‘ਕੰਜ਼ਰਵੇਸ਼ਨਿਸਟ ਐਨਵਾਇਰਮੈਂਟ ਐਵਾਰਡ’

ਲੰਡਨ – ਬ੍ਰਿਟੇਨ ਦੇ ਕਿੰਗ ਚਾਰਲਸ ਤੀਜੇ ਅਤੇ ਮਹਾਰਾਣੀ ਕੈਮਿਲਾ ਵੱਲੋਂ ਇਥੇ ਆਯੋਜਿਤ ਇਕ ਸਮਾਰੋਹ ਵਿਚ ਆਸਕਰ ਜੇਤੂ ਡਾਕੂਮੈਂਟਰੀ ‘ਦਿ ਐਲੀਫੈਂਟ ਵਿਸਪਰਸ’ ਦੀ ਨਿਰਦੇਸ਼ਕ ਕਾਰਤਕੀ ਗੋਨਸਾਲਵੇਸ ਅਤੇ 70 ਕਬਾਇਲੀ ਕਲਾਕਾਰਾਂ ਦੇ ‘ਰੀਅਲ ਐਲੀਫੈਂਟ ਕਲੈਕਟਿਵ’ (ਟੀ. ਆਰ. ਈ. ਸੀ.) ਨੂੰ ਵੱਕਾਰੀ ਹਾਥੀ ਪਰਿਵਾਰ ਵਾਤਾਵਰਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਗੋਨਸਾਲਵੇਸ ਨੂੰ ‘ਤਾਰਾ’ ਸਨਮਾਨ ਹਾਥੀਆਂ ਅਤੇ ਮਨੁੱਖਾਂ ਵਿਚਕਾਰ ਪਵਿੱਤਰ ਬੰਧਨ ਅਤੇ ਸਹਿ-ਹੋਂਦ ਦੀ ਵਕਾਲਤ ਲਈ ਅਤੇ ਉਸ ਦੀ ਅਸਾਧਾਰਣ ਕਹਾਣੀ ਸੁਣਾਉਣ ਦੇ ਹੁਨਰ ਨੂੰ ਮਾਨਤਾ ਦੇਣ ਲਈ ਦਿੱਤਾ ਗਿਆ।

‘ਦਿ ਐਲੀਫੈਂਟ ਵਿਸਪਰਸ’ ਦੇ ਨਿਰਦੇਸ਼ਕ ਨੂੰ ਇਹ ਸਨਮਾਨ ਮਿਲਿਆ। ਉਨ੍ਹਾਂ ਨੂੰ ਬੁੱਧਵਾਰ ਨੂੰ ਲੈਂਕੈਸਟਰ ਹਾਊਸ ਵਿਖੇ ਸ਼ਾਹੀ ਪਰਿਵਾਰ ਵੱਲੋਂ ਜੰਗਲੀ ਜੀਵ ਸੁਰੱਖਿਆ ਚੈਰਿਟੀ ‘ਐਲੀਫੈਂਟ ਫੈਮਿਲੀ’ ਵੱਲੋਂ ਇਕ ਹਾਥੀ ਦੀ ਮੂਰਤੀ ਸਨਮਾਨ ਵਜੋਂ ਭੇਟ ਕੀਤੀ ਗਈ। ਇਸ ਦੇ ਨਾਲ ਹੀ ਮਾਰਕ ਸ਼ੈਂਡ ਐਵਾਰਡ ਨਾਲ ਟੀ.ਆਰ.ਸੀ. ਨੂੰ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਦਾ ਨਾਂ ‘ਐਲੀਫੈਂਟ ਫੈਮਿਲੀ’ ਦੇ ਸੰਸਥਾਪਕ ਦੇ ਨਾਂ ’ਤੇ ਰੱਖਿਆ ਗਿਆ ਹੈ। ‘ਐਲੀਫੈਂਟ ਫੈਮਿਲੀ’ ਸੰਸਥਾ ਏਸ਼ੀਆਈ ਹਾਥੀਆਂ ਨੂੰ ਉਨ੍ਹਾਂ ਦੇ ਕੁਦਰਤੀ ਨਿਵਾਸ ਸਥਾਨਾਂ ਤੋਂ ਅਲੋਪ ਹੋਣ ਤੋਂ ਬਚਾਉਣ ਲਈ ਕੰਮ ਕਰਦੀ ਹੈ।

Add a Comment

Your email address will not be published. Required fields are marked *