‘ਬਲੈਕ ਪੈਂਥਰ’ ਸਟੰਟਮੈਨ ਤਾਰਾਜਾ ਰਾਮਸੇਸ ਤੇ ਉਸ ਦੇ 3 ਬੱਚਿਆਂ ਦੀ ਕਾਰ ਹਾਦਸੇ ‘ਚ ਮੌਤ

ਨਿਊਯਾਰਕ – ਬੀਤੇ ਦਿਨ ”ਬਲੈਕ ਪੈਂਥਰ” ਅਤੇ “ਐਵੇਂਜਰਸ” ਫਿਲਮਾਂ ‘ਚ ਕੰਮ ਕਰਨ ਵਾਲੇ ਸਟੰਟਮੈਨ ਅਤੇ ਅਦਾਕਾਰ ਤਾਰਾਜਾ ਰਾਮਸੇਸ ਦੀ ਜਾਰਜੀਆ ਵਿੱਚ ਇੱਕ ਕਾਰ ਹਾਦਸੇ ਵਿੱਚ ਆਪਣੇ ਤਿੰਨ ਬੱਚਿਆਂ ਸਮੇਤ ਮੌਤ ਹੋ ਗਈ। 41 ਸਾਲਾ ਰੈਮਸੇਸ ਅਤੇ ਉਸ ਦੇ ਪੰਜ ਬੱਚੇ ਰਾਤ ਨੂੰ ਅਟਲਾਂਟਾ ਨੇੜੇ ਇੰਟਰਸਟੇਟ 20 ‘ਤੇ ਸਫ਼ਰ ਕਰ ਰਹੇ ਸਨ, ਜਦੋਂ ਉਹ ਇੱਕ ਟਰੈਕਟਰ-ਟ੍ਰੇਲਰ ਨਾਲ ਟਕਰਾ ਗਏ। 

ਉਹਨਾਂ ਦੀ ਮੌਤ ਗੱਡੀ ਟਰੈਕਟਰ ਟ੍ਰੇਲਰ ਵਿੱਚ ਵੱਜਣ ਕਾਰਨ ਹੋਈ। ਰਾਮਸੇਸ ਦੀ ਮਾਂ ਅਕੀਲੀ ਰਾਮਸੇਸ, ਜੋ ਕਿ ਨੈਸ਼ਨਲ ਪ੍ਰੈਸ ਫੋਟੋਗ੍ਰਾਫਰ ਐਸੋਸੀਏਸ਼ਨ ਦੀ ਕਾਰਜਕਾਰੀ ਨਿਰਦੇਸ਼ਕ ਹੈ, ਨੇ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਆਪਣੇ ਪੁੱਤਰ ਦੀ ਮੌਤ ਦੀ ਪੁਸ਼ਟੀ ਕਰਦਿਆਂ ਲਿਖਿਆ ਕਿ ਉਸ ਦੀਆਂ ਦੋ ਪੋਤੀਆਂ ਸੁੰਦਰੀ (13) ਅਤੇ ਫੁਜੀਬੋ, ਜੋ ਸਿਰਫ 8 ਹਫਤਿਆਂ ਦੀ ਸੀ, ਦੀ ਵੀ ਮੌਤ ਹੋ ਗਈ। ਹੋਰ ਦੋ ਧੀਆਂ ਹਾਦਸੇ ਵਿੱਚ ਬਚ ਗਈਆਂ। ਅਤੇ ਦੋ ਦਿਨਾਂ ਬਾਅਦ ਅਕੀਲੀ ਨੇ ਲਿਖਿਆ ਕਿ ਉਸ ਦਾ 10 ਸਾਲਾ ਦਾ ਪੋਤਾ ਕਿਸਾਸੀ ਹਸਪਤਾਲ ਵਿੱਚ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਿਆ। ਮਾਂ ਅਕੀਲੀ ਨੇ ਲਿਖਿਆ ਕਿ ਉਹਨਾਂ ਦੇ ਪੁੱਤਰ “ਕਿਸਾਸੀ ਰਾਮਸੇਸ ਨੇ “ਐਵੇਂਜਰਜ਼: ਐਂਡ ਗੇਮ”, “ਬਲੈਕ ਪੈਂਥਰ: ਵਾਕੰਡਾ ਫਾਰਐਵਰ”, “ਕ੍ਰੀਡ ਸਮੇਤ ਕਈ ਫਿਲਮਾਂ ਵਿੱਚ ਇੱਕ ਸਟੰਟਮੈਨ, ਅਭਿਨੇਤਾ ਅਤੇ ਮਾਰਸ਼ਲ ਕਲਾਕਾਰ ਵਜੋਂ ਕੰਮ ਕੀਤਾ।

Add a Comment

Your email address will not be published. Required fields are marked *