ਪਾਕਿਸਤਾਨ ਜਾਰੀ ਕਰੇਗਾ ਨਵੇਂ ਨੋਟ, ਆਧੁਨਿਕ ਸੁਰੱਖਿਆ ਤਕਨੀਕ ਨਾਲ ਲੈਸ ਹੋਵੇਗੀ ਇਹ ਕਰੰਸੀ

ਕਰਾਚੀ – ਪਾਕਿਸਤਾਨ ਦੇ ਕੇਂਦਰੀ ਬੈਂਕ ਨੇ ਨਕਦੀ ਦੀ ਕਮੀ ਅਤੇ ਜਾਅਲੀ ਕਰੰਸੀ ਦੇ ਖਤਰੇ ਨਾਲ ਨਜਿੱਠਣ ਲਈ ਆਧੁਨਿਕ ਸੁਰੱਖਿਆ ਤਕਨੀਕ ਨਾਲ ਲੈਸ ਨਵੇਂ ਨੋਟ ਪੇਸ਼ ਕਰਨ ਦਾ ਐਲਾਨ ਕੀਤਾ ਹੈ। ਸਟੇਟ ਬੈਂਕ ਆਫ਼ ਪਾਕਿਸਤਾਨ ਦੇ ਗਵਰਨਰ ਜਮੀਲ ਅਹਿਮਦ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਨਵੇਂ ਨੋਟ ਅੰਤਰਰਾਸ਼ਟਰੀ ਆਧੁਨਿਕ ਸੁਰੱਖਿਆ ਤਕਨੀਕ ਨਾਲ ਲੈਸ ਹੋਣਗੇ। ਪਾਕਿਸਤਾਨੀ ਮੁਦਰਾ ਨੂੰ ਆਧੁਨਿਕ ਬਣਾਉਣ ਲਈ ਵਿਲੱਖਣ ਸੁਰੱਖਿਆ ਨੰਬਰ ਅਤੇ ਡਿਜ਼ਾਈਨ ਦੀ ਵਰਤੋਂ ਕੀਤੀ ਜਾਵੇਗੀ।

ਮਾਹਿਰਾਂ ਅਨੁਸਾਰ ਨਕਦੀ ਦੀ ਕਿੱਲਤ ਨਾਲ ਜੂਝ ਰਹੀ ਪਾਕਿਸਤਾਨ ਦੀ ਅਰਥਵਿਵਸਥਾ ਕਾਲੇ ਧਨ ਦੀ ਗੈਰ-ਕਾਨੂੰਨੀ ਵਰਤੋਂ ਨਾਲ ਬਹੁਤ ਪ੍ਰਭਾਵਿਤ ਹੈ, ਜੋ ਕਿ ਉੱਚ ਮੁੱਲ ਦੇ ਨੋਟਾਂ ਦੇ ਸਰਕੂਲੇਸ਼ਨ ਕਾਰਨ ਆਸਾਨ ਹੈ। 

ਕੈਪੀਟਲ ਇਨਵੈਸਟਮੈਂਟਸ ਦੇ ਸੋਹੇਲ ਫਾਰੂਕ ਨੇ ਕਿਹਾ, “ਪਾਕਿਸਤਾਨ ਦੀ ਮੁਦਰਾ ਪ੍ਰਣਾਲੀ ਦੀ ਅਖੰਡਤਾ ਨੂੰ ਯਕੀਨੀ ਬਣਾਉਣ ਲਈ ਇਹ ਸਹੀ ਕਦਮ ਹੈ, ਪਰ ਕੀ ਇਸ ਵਿੱਚ ਨੋਟਬੰਦੀ ਸ਼ਾਮਲ ਹੋਵੇਗੀ… ਇਹ ਦੇਖਣਾ ਬਾਕੀ ਹੈ।” ਇੱਕ ਹੋਰ ਬੈਂਕਰ ਨੇ ਕਿਹਾ ਕਿ ਕੇਂਦਰੀ ਬੈਂਕ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਨਵੀਂ ਕਰੰਸੀ ਦੀ ਸ਼ੁਰੂਆਤ ਕਰਦੇ ਸਮੇਂ ਜਨਤਾ ਅਤੇ ਕਾਰੋਬਾਰਾਂ ਨੂੰ ਕਿਸੇ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।

Add a Comment

Your email address will not be published. Required fields are marked *