ਅੰਤਰਿਮ ਬਜਟ ਪੇਸ਼ ਕਰਨ ਤੋਂ ਪਹਿਲਾਂ ਨਿਰਮਲਾ ਸੀਤਾਰਮਨ ਨੇ ਬਣਾਇਆ ਰਿਕਾਰਡ

ਨਵੀਂ ਦਿੱਲੀ – ਨਿਰਮਲਾ ਸੀਤਾਰਮਨ ਦੇਸ਼ ਦੀ ਪਹਿਲੀ ਅਜਿਹੀ ਵਿੱਤ ਮੰਤਰੀ ਹੈ ਜੋ ਲਗਾਤਾਰ ਛੇਵੀਂ ਵਾਰ ਬਜਟ ਪੇਸ਼ ਕਰਕੇ ਇਤਿਹਾਸ ਰਚਣ ਜਾ ਰਹੀ ਹੈ। ਜੀ ਹਾਂ ਉਹ ਦੇਸ਼ ਦੀ ਦੂਜੀ ਵਿੱਤ ਮੰਤਰੀ ਹੈ, ਜਿਸ ਨੇ 5 ਵਾਰ ਪੂਰਾ ਬਜਟ ਪੇਸ਼ ਕੀਤਾ ਹੈ ਅਤੇ ਇਸ ਫਰਵਰੀ ਨੂੰ ਛੇਵੀਂ ਵਾਰ ਮੁੜ ਬਜਟ ਪੇਸ਼ ਕਰਨਗੇ। ਇਸ ਤੋਂ ਪਹਿਲਾਂ ਇਹ ਰਿਕਾਰਡ ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਦੇ ਕੋਲ ਸੀ। ਦੱਸ ਦੇਈਏ ਕਿ ਸੀਤਾਰਮਨ ਨੇ ਫਰਵਰੀ ਵਿੱਚ ਅੰਤਰਿਮ ਬਜਟ ਪੇਸ਼ ਕਰਕੇ ਅਰੁਣ ਜੇਤਲੀ ਅਤੇ ਮਨਮੋਹਨ ਸਿੰਘ ਵਰਗੇ ਸਾਬਕਾ ਵਿੱਤ ਮੰਤਰੀਆਂ ਦਾ ਰਿਕਾਰਡ ਤੋੜ ਦਿੱਤਾ ਸੀ। ਇਨ੍ਹਾਂ ਸਾਰੇ ਨੇਤਾਵਾਂ ਨੇ 5 ਵਾਰ ਦੇਸ਼ ਦਾ ਬਜਟ ਪੇਸ਼ ਕੀਤਾ ਹੈ। 

ਮੋਦੀ ਸਰਕਾਰ ਨੇ 2019 ਦੀਆਂ ਆਮ ਚੋਣਾਂ ਤੋਂ ਬਾਅਦ ਵਿੱਤ ਵਿਭਾਗ ਦੀ ਜ਼ਿੰਮੇਵਾਰੀ ਸੀਤਾਰਮਨ ਨੂੰ ਸੌਂਪ ਦਿੱਤੀ ਸੀ। ਬਜਟ ਪੇਸ਼ ਕਰਨ ਵਾਲੀ ਇੰਦਰਾ ਗਾਂਧੀ ਤੋਂ ਬਾਅਦ ਉਹ ਦੂਜੀ ਮਹਿਲਾ ਬਣ ਗਈ। ਇੰਦਰਾ ਗਾਂਧੀ ਨੇ ਸਾਲ 1970-71 ਦਾ ਬਜਟ ਪੇਸ਼ ਕੀਤਾ ਸੀ। ਸੀਤਾਰਮਨ ਨੇ ਵਿੱਤ ਮੰਤਰੀ ਬਣਨ ਤੋਂ ਬਾਅਦ ਕਈ ਬਦਲਾਅ ਕੀਤੇ ਹਨ। ਉਦਾਹਰਨ ਲਈ, ਬਜਟ ਦਸਤਾਵੇਜ਼ਾਂ ਵਿੱਚ ਵਰਤੇ ਜਾਣ ਵਾਲੇ ਰਵਾਇਤੀ ਬ੍ਰੀਫਕੇਸ ਨੂੰ ਹਟਾ ਦਿੱਤਾ ਗਿਆ ਅਤੇ ਇਸਦੀ ਥਾਂ ‘ਤੇ ਰਾਸ਼ਟਰੀ ਚਿੰਨ੍ਹ ਵਾਲਾ ਬਹੀ ਖ਼ਾਤਾ ਅਪਣਾਇਆ ਗਿਆ। 

ਇਹ 2027-28 ਤੱਕ 5 ਅਰਬ ਡਾਲਰ ਅਤੇ 2037 ਤੱਕ 30,000 ਅਰਬ ਡਾਲਰ ਦੀ ਅਰਥਵਿਵਸਥਾ ਬਣਨ ਦੇ ਟੀਚੇ ਨਾਲ ਅੱਗੇ ਵਧ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਸੀਤਾਮਾਰਨ ਆਪਣੇ ਛੇਵੇਂ ਅਤੇ ਅੰਤਰਿਮ ਬਜਟ ‘ਚ ਪੇਂਡੂ ਖੇਤਰਾਂ ਨੂੰ ਉਤਸ਼ਾਹਿਤ ਕਰਨ ਲਈ ਕੁਝ ਉਪਾਅ ਕਰ ਸਕਦੀ ਹੈ। ਇਸ ਦਾ ਇੱਕ ਮੁੱਖ ਕਾਰਨ ਇਹ ਹੈ ਕਿ ਵਿੱਤੀ ਸਾਲ 2023-24 ਵਿੱਚ ਖੇਤੀ ਖੇਤਰ ਦੀ ਵਿਕਾਸ ਦਰ ਚਾਰ ਫ਼ੀਸਦੀ ਤੋਂ ਘਟ ਕੇ 1.8 ਫ਼ੀਸਦੀ ਰਹਿਣ ਦੀ ਸੰਭਾਵਨਾ ਹੈ।

Add a Comment

Your email address will not be published. Required fields are marked *