ਨਵੇਂ ਲੋਗੋ ਅਤੇ ਡਿਜ਼ਾਈਨ ਨਾਲ AirIndia ਨੇ ਜਾਰੀ ਕੀਤੀ ਆਪਣੇ ਏ-350 ਜਹਾਜ਼ ਦੀ ਪਹਿਲੀ ਝਲਕ

ਨਵੀਂ ਦਿੱਲੀ – ਟਾਟਾ ਸੰਨਜ਼ ਦੇ ਕੰਟਰੋਲ ਵਾਲੀ ਏਅਰ ਇੰਡੀਆ ਨੇ ਅੱਜ ਲੋਗੋ ਅਤੇ ਲਿਵਰੀ (ਆਊਟਫਿੱਟ) ਬਦਲਣ ਤੋਂ ਬਾਅਦ ਆਪਣੇ ਜਹਾਜ਼ ਦੀ ਪਹਿਲੀ ਝਲਕ ਸਾਂਝੀ ਕੀਤੀ। ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਏਅਰ ਇੰਡੀਆ ਨੇ ਫਰਾਂਸ ਦੇ ਟੂਲੂਜ਼ ਵਿਚ ਇਕ ਪੇਂਟ ਦੀ ਦੁਕਾਨ ’ਚ ਖੜ੍ਹੇ ਆਪਣੇ ਏ-350 ਜਹਾਜ਼ ਦੀਆਂ ਤਸਵੀਰਾਂ ਐਕਸ (ਪਹਿਲਾਂ ਟਵਿੱਟਰ) ਉੱਤੇ ਪੋਸਟ ਕੀਤੀਆਂ। ਇਹ ਜਹਾਜ਼ ਆਉਂਦੀਆਂ ਸਰਦੀਆਂ ਦੌਰਾਨ ਭਾਰਤ ਪੁੱਜੇਗਾ।

ਬੀਤੇ ਅਗਸਤ ’ਚ ਏਅਰ ਇੰਡੀਆ ਨੇ ਆਪਣੇ ਨਵੇਂ ਲੋਗੋ ਦੀ ਘੁੰਡ ਚੁਕਾਈ ਕੀਤੀ ਸੀ। ਨਵੇਂ ਲੋਗੋ ਵਿਚ ਲਾਲ ਅਤੇ ਸਫੈਦ ਰੰਗਾਂ ਨੂੰ ਬਰਕਰਾਰ ਰੱਖਿਆ ਗਿਆ ਸੀ ਅਤੇ ਬੈਂਗਣੀ ਰੰਗ ਨੂੰ ਜੋੜਿਆ ਗਿਆ ਸੀ। ਨਵੇਂ ਲੋਗੋ ਨੂੰ ‘ਦਿ ਵਿਸਟਾ’ ਨਾਂ ਦਿੱਤਾ ਗਿਆ ਸੀ। ਏਅਰਲਾਈਨ ਨੇ ਕਿਹਾ ਸੀ ਕਿ ਜਹਾਜ਼ਾਂ ਦੇ ਨਵੀਨੀਕਰਨ ਲਈ 400 ਮਿਲੀਅਨ ਡਾਲਰ ਯਾਨੀ 40 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।

ਏਅਰ ਇੰਡੀਆ ਨੇ ਐਕਸ ’ਤੇ ਤਸਵੀਰਾਂ ਸਾਂਝਾ ਕਰਦੇ ਹੋਏ ਕਿਹਾ ਕਿ ਟੂਲੂਜ਼ ਵਿਚ ਪੇਂਟ ਦੀ ਦੁਕਾਨ ’ਤੇ ਸਾਡੀ ਨਵੀਂ ਲਿਵਰੀ ’ਚ ਮੈਜਿਸਟਿਕ ਏ-350 ਦੀ ਪਹਿਲੀ ਲੁੱਕ। ਸਾਡੇ ਏ-350 ਇਨ੍ਹਾਂ ਸਰਦੀਆਂ ’ਚ ਦੇਸ਼ ਵਿਚ ਪੁੱਜਣਗੇ। ਲੋਗੋ ਅਤੇ ਲਿਵਰੀ ਦੇ ਲਾਂਚ ਦੌਰਾਨ ਟਾਟਾ ਸੰਨਜ਼ ਦੇ ਚੇਅਰਮੈਨ ਚੰਦਰਸ਼ੇਖਰਨ ਨੇ ਕਿਹਾ ਸੀ ਕਿ ਲੋਗੋ ਅਨੇਕਾਂ ਸੰਭਾਵਨਾਵਾਂ ਅਤੇ ਆਤਮ-ਵਿਸ਼ਵਾਸ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਮਨੁੱਖੀ ਸਰੋਤ ਦੇ ਸਾਰੇ ਪਹਿਲੂਆਂ ਨੂੰ ਅੱਪਡੇਟ ਕਰਨ ’ਤੇ ਧਿਆਨ ਕੇਂਦਰਿਤ ਕਰ ਰਹੇ ਹਾਂ। ਅਸੀਂ ਵੱਡੀ ਗਿਣਤੀ ’ਚ ਜਹਾਜ਼ਾਂ ਦਾ ਆਰਡਰ ਦਿੱਤਾ ਹੈ, ਇਸ ਲਈ ਸਾਨੂੰ ਨਵੀਨੀਕਰਨ ਕਰਨਾ ਹੋਵੇਗਾ ਅਤੇ ਆਪਣੇ ਮੌਜੂਦਾ ਬੇੜੇ ਨੂੰ ਸਵੀਕਾਰਯੋਗ ਪੱਧਰ ’ਤੇ ਲਿਆਉਣਾ ਹੋਵੇਗਾ। ਇਹ ਬਹੁਤ ਔਖਾ ਕੰਮ ਹੋਣ ਜਾ ਰਿਹਾ ਹੈ ਪਰ ਸਾਨੂੰ ਇਸ ਨੂੰ ਕਰਨਾ ਹੈ। ਅਸੀਂ ਜਾਣਦੇ ਹਾਂ ਕਿ ਸਾਨੂੰ ਕੀ ਕਰਨਾ ਹੈ। ਨਵਾਂ ਲੋਗੋ ਸਾਡੇ ਸਾਹਸੀ ਦ੍ਰਿਸ਼ਟੀਕੋਣ ਦੀ ਅਗਵਾਈ ਕਰੇਗਾ।

ਲੋਗੋ ਲਾਂਚ ਕਰਨ ਦੌਰਾਨ ਏਅਰ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਕੈਂਪਬੇਲ ਵਿਲਸਨ ਨੇ ਪਹਿਲਾਂ ਕਿਹਾ ਸੀ ਕਿ ਸਾਡਾ ਪਰਿਵਰਤਨਕਾਰੀ ਨਵਾਂ ਬ੍ਰਾਂਡ ਏਅਰ ਇੰਡੀਆ ਨੂੰ ਦੁਨੀਆ ਭਰ ਦੇ ਮਹਿਮਾਨਾਂ ਦੀ ਸੇਵਾ ਕਰਨ ਵਾਲੀ ਇਕ ਵਿਸ਼ਵ ਪੱਧਰੀ ਏਅਰਲਾਈਨ ਬਣਾਉਣ ਦੀ ਅਭਿਲਾਸ਼ਾ ਨੂੰ ਦਰਸਾਉਂਦਾ ਹੈ ਅਤੇ ਇਹ ਗਲੋਬਲ ਮੰਚ ’ਤੇ ਮਾਣ ਨਾਲ ਇਕ ਨਵੇਂ ਭਾਰਤ ਦੀ ਅਗਵਾਈ ਕਰਦਾ ਹੈ। ਉਨ੍ਹਾਂ ਨੇ ਕਿਹਾ ਸੀ ਕਿ 2025 ਤੱਕ ਏਅਰ ਇੰਡੀਆ ਦੇ ਸਾਰੇ ਜਹਾਜ਼ਾਂ ’ਚ ਨਵਾਂ ਲੋਗੋ ਹੋਵੇਗਾ। ਕੈਂਪਬੇਲ ਨੇ ਕਿਹਾ ਸੀ ਕਿ ਦਹਾਕਿਆਂ ਤੱਕ ਏਅਰ ਇੰਡੀਆ ਦੇ ਮਾਸਕੋਟ ਵਜੋਂ ਵੱਕਾਰੀ ‘ਮਹਾਰਾਜਾ’ ਬਣੇ ਰਹਿਣਗੇ, ਭਵਿੱਖ ’ਚ ਵੀ ਏਅਰਲਾਈਨ ਦੀ ਯਾਤਰਾ ਦਾ ਹਿੱਸਾ ਹੋਣਗੇ।

Add a Comment

Your email address will not be published. Required fields are marked *