‘ਜੈ ਸ਼੍ਰੀ ਰਾਮ’ ਦੇ ਜੈਕਾਰਿਆਂ ਨਾਲ ਗੂੰਜਿਆ ਸਿਡਨੀ

ਸਿਡਨੀ : 22 ਜਨਵਰੀ ਨੂੰ ਸ਼੍ਰੀ ਰਾਮ ਭਗਵਾਨ ਜੀ ਦੀ ਜਨਮ ਭੂਮੀ ਅਯੁੱਧਿਆ ਵਿਖੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੇ ਸੰਬੰਧ ਵਿੱਚ ਸਿਡਨੀ ਵਿਖੇ ਰਾਮ ਭਗਤਾਂ ਵੱਲੋਂ ਵਿਸ਼ੇਸ਼ ਸਮਾਗਮ ਕੀਤਾ ਗਿਆ। ਰਾਮਾ ਫਾਊਂਡੇ਼ਨ ਆਸਟ੍ਰੇਲੀਆ ਸਿਡਨੀ ਨੇ ਇਸ ਸਮਾਗਮ ਨੂੰ ਰਾਮ ਭਗਵਾਨ ਦੀ ਅਯੁੱਧਿਆ ਵਿੱਚ ਹੋਣ ਵਾਲੀ ਪ੍ਰਾਣ ਪ੍ਰਤਿਸ਼ਠਾ ਦੇ ਸੰਬੰਧ ਵਿੱਚ 20 ਜਨਵਰੀ ਨੂੰ ਕਰਵਾਇਆ। ਪੱਤਰਕਾਰ ਨਾਲ ਫ਼ੋਨ ਰਾਹੀਂ ਗੱਲ-ਬਾਤ ਕਰਦਿਆਂ ਪਾਰਥ ਪਟੇਲ ਨੇ ਦੱਸਿਆ ਕਿ ਇਹ ਸਮਾਗਮ ਰਾਮਾ ਫਾਊਂਡੇਸ਼ਨ ਆਸਟ੍ਰੇਲੀਆ ਸਿਡਨੀ ਵੱਲੋਂ ਸਿਡਨੀ ਦੇ ਬਲੈਕਟਾਊਨ ਸ਼ੋਅਗਰਾਊਂਡ ਵਿੱਚ ਕਰਵਾਇਆ ਗਿਆ।

ਉਨ੍ਹਾਂ ਦੱਸਿਆ ਇਸ ਮੌਕੇ ਰਾਮ ਭਗਤਾਂ ਵੱਲੋਂ ਰਾਮ ਭਗਵਾਨ ਦੇ ਨਾਮ ਦੇ ਜੈਕਾਰੇ ਬੁਲਾਏ ਗਏ ਅਤੇ ਹੈਰਿਸ ਪਾਰਕ ਤੋਂ ਬਲੈਕਟਾਊਨ ਸ਼ੋਅਗਰਾਊੰਡ ਤੱਕ ਰਾਮ ਭਗਤ 70 ਤੋਂ 80 ਗੱਡੀਆਂ ਦੀ ਰੈਲੀ ਲੈ ਕੇ ਆਏ। ਪਾਰਥ ਪਟੇਲ ਨੇ ਦੱਸਿਆ ਕਿ ਰਾਮ ਭਗਤਾਂ ਨੂੰ ਪੈਰਾਮੈਟਾ ਦੇ ਦੇ ਮੇਅਰ ਰਹੇ ਸਮੀਰ ਪਾਂਡੇ ਅਤੇ ਬਲੈਕਟਾਊਨ ਦੇ ਕੌਂਸਲਰ ਮੋਨਿੰਦਰ ਸਿੰਘ ਨੇ ਵੀ ਸ਼ਮੂਲੀਅਤ ਕੀਤੀ ਅਤੇ ਰਾਮ ਭਗਤਾਂ ਨੂੰ ਵਧਾਈ ਦਿੱਤੀ। 

ਉਨ੍ਹਾਂ ਅੱਗੇ ਦੱਸਿਆ ਕੇ ਸ਼ਾਮ ਦੀ ਮਹਾਂ ਆਰਤੀ ਤੋਂ ਬਾਅਦ ਰਾਮ ਭਗਤਾਂ ਨੇ ਪਟਾਕੇ ਚਲਾ ਕੇ ਰਾਮ ਭਗਵਾਨ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਨੂੰ ਮਨਾਉਣ ਦੀ ਖੁਸ਼ੀ ਮਨਾਈ। ਰਾਮ ਭਗਤਾਂ ਨੇ ਓਪਰਾ ਹਾਊਸ ਦੇ ਨਾਲ ਲੱਗਦੀ ਪਾਰਕ ਵਿੱਚ ਵੀ ਰਾਮ ਭਗਵਾਨ ਦੇ ਨਾਮ ਦੇ ਜੈਕਾਰੇ ਲਗਾਏ ਅਤੇ ਰਾਮ ਭਗਵਾਨ ਦੇ ਨਾਮ ਦਾ ਗਾਇਨ ਕੀਤਾ।

Add a Comment

Your email address will not be published. Required fields are marked *