‘ਇਸ਼ਕਬਾਜ਼’ ਅਦਾਕਾਰਾ ਨਿਸ਼ੀ ਸਿੰਘ ਭਾਦਲੀ ਦਾ ਦਿਹਾਂਤ

ਮੁੰਬਈ: ਹਾਲ ਹੀ ’ਚ ਟੀਵੀ ਇੰਡਸਟਰੀ ਦੀ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਖ਼ਬਰ ਹੈ ਕਿ ਇਸ਼ਕਬਾਜ਼ ਔਰ ਕਬੂਲ ਹੈ ਫੇਮ ਨਿਸ਼ੀ ਸਿੰਘ ਭਾਦਲੀ ਸਾਡੇ ’ਚ ਨਹੀਂ ਰਹੀ। ਪਿਛਲੇ 4 ਸਾਲਾਂ ਤੋਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਨਿਸ਼ੀ ਸਿੰਘ ਭਾਦਲੀ ਨੇ 48 ਸਾਲ ਦੀ ਉਮਰ ’ਚ ਆਖਰੀ ਸਾਹ ਲਿਆ।

ਨਿਸ਼ੀ ਦੀ ਮੌਤ ਦੀ ਪੁਸ਼ਟੀ ਕਰਦਿਆਂ ਉਸ ਦੇ ਪਤੀ ਸੰਜੇ ਸਿੰਘ ਭਾਦਲੀ ਨੇ ਕਿਹਾ ਕਿ ਨਿਸ਼ੀ ਚਾਰ ਸਾਲਾਂ ਤੋਂ ਬਿਮਾਰ ਸੀ। 13 ਫਰਵਰੀ 2019 ਨੂੰ ਉਸ ਨੂੰ ਅਧਰੰਗ ਦਾ ਪਹਿਲਾ ਦੌਰਾ ਪਿਆ। ਇਸ ਤੋਂ ਬਾਅਦ 3 ਫਰਵਰੀ 2022 ਨੂੰ ਦਿਲ ਦਾ ਦੂਜਾ ਦੌਰਾ ਪਿਆ। ਫਿਰ 24 ਮਈ 2022 ਨੂੰ ਉਨ੍ਹਾਂ ਨੂੰ ਤੀਜੀ ਵਾਰ ਅਧਰੰਗ ਦਾ ਦੌਰਾ ਪਿਆ। ਉਦੋਂ ਤੋਂ ਉਹ ਹਸਪਤਾਲ ’ਚ ਭਰਤੀ ਸੀ। ਫਿਰ 2 ਸਤੰਬਰ ਨੂੰ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

ਇਸ ਦੇ ਬਾਅਦ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਸ਼ਨੀਵਾਰ ਦੇਰ ਸ਼ਾਮ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ। ਫਿਰ ਰਾਤ ਕਰੀਬ 1 ਵਜੇ ਨਿਸ਼ੀ ਕੂਪਰ ਨੂੰ ਹਸਪਤਾਲ ਲੈ ਗਏ। ਉਸ ਨੂੰ ਪਹਿਲਾਂ ਵੀ ਉੱਥੇ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੇ ਐਤਵਾਰ ਦੁਪਹਿਰ 3 ਵਜੇ ਆਖ਼ਰੀ ਸਾਹ ਲਿਆ।

ਸੰਜੇ ਸਿੰਘ ਭਾਦਲੀ ਨੇ ਅੱਗੇ ਕਿਹਾ ਕਿ ਅਦਾਕਾਰਾ ਦਾ ਸਸਕਾਰ ਸੋਮਵਾਰ ਨੂੰ ਕੀਤਾ ਜਾਵੇਗਾ। ਅਸੀਂ ਅਜੇ ਤੱਕ ਇਹ ਫੈਸਲਾ ਨਹੀਂ ਕੀਤਾ ਹੈ ਕਿ ਕਿਹੜੇ ਸ਼ਮਸ਼ਾਨਘਾਟ ਜਾਣਗੇ। ਦੱਸ ਦੇਈਏ ਕਿ ਨਿਸ਼ੀ ਸਿੰਘ ਨੂੰ ਅਧਰੰਗ ਦਾ ਦੌਰਾ ਪਿਆ ਤਾਂ ਉਹ ਇਸ ਸਮੱਸਿਆ ਤੋਂ ਉਭਰ ਹੀ ਰਹੀ  ਸੀ ਕਿ ਉਸ ਤੋਂ ਬਾਅਦ ਉਸ ਨੂੰ ਮੁੜ ਅਧਰੰਗ ਦਾ ਦੌਰਾ ਪਿਆ। ਇਸ ਸਭ ਤੋਂ ਬਾਅਦ ਉਸ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਗਈ।

ਨਿਸ਼ੀ ਦੇ ਪਤੀ ਸੰਜੇ ਭਾਦਲੀ ਨੇ ਦੱਸਿਆ ਕਿ ਸਾਲ 2019 ’ਚ ਉਸ ਨੂੰ ਅਧਰੰਗ ਦੌਰੇ ਤੋਂ ਬਾਅਦ 7-8 ਦਿਨ ਦੇ ਲਈ ਹਾਸਪਤਾਲ ਰੱਖਣਾ ਪਿਆ। ਹਾਲਤ ਅਜਿਹੀ ਹੋ ਗਈ ਸੀ ਕਿ ਉਹ ਕਿਸੇ ਨੂੰ ਪਛਾਣ ਵੀ ਨਹੀਂ ਪਾ ਰਹੀ ਸੀ। ਅਖ਼ੀਰ ਅਸੀਂ ਉਨ੍ਹਾਂ ਨੂੰ ਘਰ ਵਾਪਸ ਲੈ ਆਏ। ਉਹ ਹੌਲੀ-ਹੌਲੀ ਠੀਕ ਹੋ ਰਹੀ ਸੀ ਕਿ ਇਸ ਸਾਲ ਉਸ ਨੂੰ ਫ਼ਿਰ ਤੋਂ ਦੌਰਾ ਪੈ ਗਿਆ। ਇਸ ਵਾਰ ਉਸ ਦੇ ਸਰੀਰ ਦਾ ਖੱਬਾ ਪਾਸਾ ਅਧਰੰਗ ਹੋ ਗਿਆ। ਨਿਸ਼ੀ ਨੂੰ ਹਰ ਕੰਮ ਲਈ ਸਹਾਇਕ ਦੀ ਜ਼ਰੂਰਤ ਹੋ ਗਈ।

ਨਿਸ਼ੀ ਸਿੰਘ ਭਾਦਲੀ ਸਰੀਰਕ ਸਮੱਸਿਆਵਾਂ ’ਚੋਂ ਲੰਘ ਰਹੀ ਸੀ। ਇਸ ਦੇ ਨਾਲ ਹੀ ਉਹ ਆਰਥਿਕ ਸਮੱਸਿਆਵਾਂ ਨਾਲ ਵੀ ਘਿਰੀ ਹੋਈ ਸੀ। ਦੋ ਸਾਲ ਪਹਿਲਾਂ ਉਸ ਦੇ ਪਤੀ ਨੇ ਵੀ ਬੀਮਾਰੀ ਦਾ ਖ਼ਰਚਾ ਪੂਰਾ ਕਰਨ ਲਈ ਲੋਕਾਂ ਤੋਂ ਮਦਦ ਮੰਗੀ ਸੀ। ਦੱਸ ਦੇਈਏ ਕਿ ਨਿਸ਼ੀ ਦੇ ਦੋ ਬੱਚੇ ਹਨ। ਉਸ ਦਾ ਪੁੱਤਰ ਦਿੱਲੀ ਆਪਣੇ ਨਾਨਾ-ਨਾਨੀ ਦੇ ਘਰ ਰਹਿੰਦਾ ਹੈ ਅਤੇ ਧੀ ਉਨ੍ਹਾਂ ਨਾਲ ਰਹਿੰਦੀ ਹੈ। 

Add a Comment

Your email address will not be published. Required fields are marked *