ਅਦਾਕਾਰਾ ਸੋਨਾਲੀ ਤੇ ਅਸ਼ੀਸ਼ ਵਿਆਹ ਦੇ ਬੰਧਨ ਵਿਚ ਬੱਝੇ
June 8, 2023
![](http://mehakewattan.com/wp-content/uploads/2023/06/2023_6largeimg_2102370139.jpg)
ਮੁੰਬਈ:ਫਿਲਮ ‘ਪਿਆਰ ਕਾ ਪੰਚਨਾਮਾ’ ਦੀ ਅਦਾਕਾਰਾ ਸੋਨਾਲੀ ਸਹਿਗਲ ਨੇ ਅੱਜ ਆਪਣੇ ਲੰਮੇ ਸਮੇਂ ਤੋਂ ਦੋਸਤ ਚਲੇ ਆ ਰਹੇ ਅਸ਼ੀਸ਼ ਐੱਲ. ਸਜਨੀ ਨਾਲ ਵਿਆਹ ਕਰਵਾ ਲਿਆ ਹੈ। ਉਨ੍ਹਾਂ ਅੱਜ ਮੁੰਬਈ ਸਥਿਤ ਇੱਕ ਗੁਰਦੁਆਰੇ ਵਿੱਚ ਲਾਵਾਂ ਲਈਆਂ। ਸੋਨਾਲੀ ਨੇ ਇੰਸਟਾਗ੍ਰਾਮ ’ਤੇ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਆਖਿਆ,‘‘ਸਬਰ ਤੇ ਸ਼ੁਕਰ।’’ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਇੱਕ ਤਸਵੀਰ ਵਿੱਚ ਨਵ-ਵਿਆਹਿਆ ਜੋੜਾ ਗੁਰੂਘਰ ਵਿੱਚ ਬੈਠਿਆ ਨਜ਼ਰ ਆ ਰਿਹਾ ਹੈ। ਅਦਾਕਾਰਾ ਗੁਲਾਬੀ ਰੰਗ ਦੀ ਸਾੜੀ ਵਿੱਚ ਬਹੁਤ ਫੱਬ ਰਹੀ ਹੈ। ਦੂਜੇ ਪਾਸੇ ਅਸ਼ੀਸ਼ ਨੇ ਹਲਕੇ ਕਰੀਮ ਰੰਗ ਦੀ ਸ਼ੇਰਵਾਨੀ ਪਾਈ ਹੋਈ ਹੈ। ਸੋਸ਼ਲ ਮੀਡੀਆ ’ਤੇ ਤਸਵੀਰਾਂ ਸਾਂਝੀਆਂ ਹੋਣ ਤੋਂ ਬਾਅਦ ਪ੍ਰਤੀਕਿਰਿਆਵਾਂ ਦਾ ਹੜ੍ਹ ਆ ਗਿਆ। ਅਦਾਕਾਰਾ ਦੇ ਚਾਹੁਣ ਵਾਲਿਆਂ ਨੇ ਉਨ੍ਹਾਂ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ। ਅਦਾਕਾਰਾ ਰਿਧਿਮਾ ਪੰਡਿਤ ਨੇ ਨਵ-ਵਿਆਹੇ ਜੋੜੇ ਨੂੰ ਵਿਆਹ ਦੀਆਂ ਵਧਾਈਆਂ ਦਿੰਦਿਆਂ ਗੁਲਾਬੀ ਰੰਗ ਦੇ ਦਿਲ ਵਾਲੇ ਇਮੋਜੀ ਸਾਂਝੇ ਕੀਤੇ।