ਰੂਸ ਦੇ ਕਬਜ਼ੇ ਵਾਲੇ ਯੂਕ੍ਰੇਨੀ ਬਾਜ਼ਾਰ ‘ਚ ਗੋਲੀਬਾਰੀ, 27 ਲੋਕਾਂ ਦੀ ਮੌਤ

ਕੀਵ — ​​ਰੂਸ ਦੇ ਕਬਜ਼ੇ ਵਾਲੇ ਯੂਕ੍ਰੇਨੀ ਬਾਜ਼ਾਰ ‘ਚ ਹੋਈ ਗੋਲੀਬਾਰੀ ‘ਚ ਘੱਟ ਤੋਂ ਘੱਟ 27 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਹਮਲਾ ਐਤਵਾਰ ਸਵੇਰੇ ਡੋਨੇਟਸਕ ਸ਼ਹਿਰ ਦੇ ਉਪਨਗਰ ਟੇਕਸਤਿਲਸ਼ਚਿਕ ‘ਚ ਕੀਤਾ ਗਿਆ। ਡੋਨੇਟਸਕ ‘ਚ ਰੂਸ ਵਲੋਂ ਨਿਯੁਕਤ ਇਕ ਚੋਟੀ ਦੇ ਅਧਿਕਾਰੀ ਡੇਨਿਸ ਪੁਸ਼ਿਲਿਨ ਨੇ ਕਿਹਾ ਕਿ ਹਮਲੇ ‘ਚ 25 ਲੋਕ ਜ਼ਖਮੀ ਵੀ ਹੋਏ ਹਨ।

ਉਨ੍ਹਾਂ ਕਿਹਾ ਕਿ ਗੋਲੀਬਾਰੀ ਯੂਕ੍ਰੇਨੀ ਫੌਜ ਵੱਲੋਂ ਕੀਤੀ ਗਈ ਸੀ। ਯੂਕ੍ਰੇਨ ਨੇ ਇਸ ਘਟਨਾ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ ਅਤੇ ਦਾਅਵਿਆਂ ਦੀ ਐਸੋਸੀਏਟਡ ਪ੍ਰੈਸ ਦੁਆਰਾ ਸੁਤੰਤਰ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਪੁਸ਼ਿਲਿਨ ਨੇ ਕਿਹਾ ਕਿ ਐਮਰਜੈਂਸੀ ਸੇਵਾ ਦੇ ਕਰਮਚਾਰੀ ਮੌਕੇ ‘ਤੇ ਬਚਾਅ ਕਾਰਜ ਚਲਾ ਰਹੇ ਹਨ। ਇਸ ਦੌਰਾਨ, ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਐਤਵਾਰ ਨੂੰ ਰੂਸ ਦੇ ਉਸਟ-ਲੁਗਾ ਬੰਦਰਗਾਹ ‘ਤੇ ਇਕ ਰਸਾਇਣਕ ਟਰਾਂਸਪੋਰਟ ਟਰਮੀਨਲ ‘ਤੇ ਦੋ ਧਮਾਕਿਆਂ ਤੋਂ ਬਾਅਦ ਅੱਗ ਲੱਗ ਗਈ।

ਸਥਾਨਕ ਮੀਡੀਆ ਨੇ ਦੱਸਿਆ ਕਿ ਬੰਦਰਗਾਹ ‘ਤੇ ਯੂਕ੍ਰੇਨੀ ਡਰੋਨਾਂ ਦੁਆਰਾ ਹਮਲਾ ਕੀਤਾ ਗਿਆ ਸੀ, ਜਿਸ ਕਾਰਨ ਇੱਕ ਗੈਸ ਟੈਂਕ ਫਟ ਗਿਆ ਅਤੇ ਅੱਗ ਫੈਲ ਗਈ। ਰੂਸ ਸਥਿਤ ਕਿੰਗਸੇਪ ਖੇਤਰ ‘ਚ ਬੰਦਰਗਾਹ ਦੇ ਮੁਖੀ ਯੂਰੀ ਜ਼ਪਾਟਸਕੀ ਨੇ ਇੱਕ ਬਿਆਨ ‘ਚ ਕਿਹਾ ਕਿ ਘਟਨਾ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਜ਼ਿਲ੍ਹੇ ਨੂੰ ‘ਹਾਈ ਅਲਰਟ’ ‘ਤੇ ਰੱਖਿਆ ਗਿਆ ਹੈ।

Add a Comment

Your email address will not be published. Required fields are marked *