ਏਅਰਪੋਰਟ ‘ਤੇ ਤਲਾਸ਼ੀ ਦੌਰਾਨ ਖੁਲਵਾਇਆ ਬੈਗ ਤਾਂ ਉੱਡੇ ਹੋਸ਼, 22 ਉਡਾਨਾਂ ਰੱਦ

ਗਲਾਸਗੋ : ਸਕਾਟਲੈਂਡ ਦੇ ਸ਼ਹਿਰ ਗਲਾਸਗੋ ‘ਚ ਹਵਾਈ ਅੱਡੇ ‘ਤੇ ਸ਼ੱਕੀ ਸਾਮਾਨ ਮਿਲਣ ਦੇ ਕਾਰਨ ਹਵਾਈ ਅੱਡਾ ਫੌਰਨ ਖਾਲੀ ਕਰਵਾਇਆ ਗਿਆ। ਸੁਰੱਖਿਆ ਕਾਰਨਾਂ ਕਰਕੇ ਯਾਤਰੀਆਂ ਨੂੰ ਏਅਰਪੋਰਟ ਤੋਂ ਬਾਹਰ ਕੱਢਿਆ ਗਿਆ ਅਤੇ ਕਈ ਉਡਾਨਾਂ ਨੂੰ ਵੀ ਰੱਦ ਕਰ ਦਿੱਤਾ ਗਿਆ। ਇਕ ਯਾਤਰੀ ਦੇ ਬੈਗ ‘ਚੋਂ ਮਿਲੇ ਇਸ ਸ਼ੱਕੀ ਸਾਮਾਨ ਨੂੰ ਬੰਬ ਨਿਰੋਧਕ ਟੀਮਾਂ ਵੱਲੋਂ ਸੁਰੱਖਿਅਤ ਪਾਇਆ ਗਿਆ। ਜਾਣਕਾਰੀ ਅਨੁਸਾਰ ਪੁਲਸ ਨੂੰ 6:00 ਵਜੇ ਘਟਨਾ ਸਥਾਨ ‘ਤੇ ਬੁਲਾਇਆ ਗਿਆ ਅਤੇ ਯਾਤਰੀਆਂ ਨੂੰ ਦੋ ਘੰਟਿਆਂ ਲਈ ਕਾਰ ਪਾਰਕ ਵਿਚ ਲਿਜਾਇਆ ਗਿਆ ਅਤੇ ਸਟਾਫ ਵੱਲੋਂ  ਠੰਡ ਤੋਂ ਬਚਾਅ ਲਈ ਐਮਰਜੈਂਸੀ ਕੰਬਲ ਅਤੇ ਪਾਣੀ ਵੰਡਿਆ ਗਿਆ। 

ਇਸ ਘਟਨਾ ਕਾਰਨ ਗਲਾਸਗੋ ਹਵਾਈ ਅੱਡੇ ਨੇ ਪੁਸ਼ਟੀ ਕੀਤੀ ਕਿ 22 ਉਡਾਨਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਤਿੰਨ ਨੂੰ ਡਾਈਵਰਟ ਵੀ ਕੀਤਾ ਗਿਆ। ਰਾਇਲ ਨੇਵੀ ਬੰਬ ਨਿਰੋਧਕ ਯੂਨਿਟ ਨੂੰ ਘਟਨਾ ਸਥਾਨ ‘ਤੇ ਭੇਜੇ ਜਾਣ ਤੋਂ ਪਹਿਲਾਂ ਪੁਲਿਸ ਵੱਲੋਂ ਸੈਂਟਰਲ ਸਰਚ ਖੇਤਰ ਅਤੇ ਘਰੇਲੂ ਉਡਾਣ ਵਾਲੇ ਖੇਤਰ ਨੂੰ ਸੀਲ ਕਰ ਦਿੱਤਾ ਗਿਆ ਸੀ। ਇਸ ਦੇ ਬਾਅਦ ਕਰੀਬ 12:30 ਵਜੇ ਯਾਤਰੀਆਂ ਨੂੰ ਇਮਾਰਤ ਵਿਚ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਗਈ। ਇਸ ਘਟਨਾ ਕਾਰਨ ਜਿੱਥੇ ਹਫੜਾ ਦਫੜੀ ਦਾ ਮਾਹੌਲ ਬਣਿਆ ਰਿਹਾ, ਉੱਥੇ ਯਾਤਰੀਆਂ ਨੂੰ ਕਈ ਘੰਟੇ ਖੱਜਲ ਖੁਆਰੀ ਦਾ ਸਾਹਮਣਾ ਵੀ ਕਰਨਾ ਪਿਆ।

Add a Comment

Your email address will not be published. Required fields are marked *