ਅੰਤਿਮ ਸੰਸਕਾਰ ਤੋਂ ਪਹਿਲਾਂ ਜ਼ਿਊਂਦਾ ਹੋਇਆ 80 ਸਾਲਾ ਬਜ਼ੁਰਗ

ਪਟਿਆਲਾ – ਪਟਿਆਲਾ ਤੋਂ ਬੇਹੱਦ ਹੀ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇਥੇ ਇਕ 80 ਸਾਲਾ ਮਰਿਆ ਹੋਇਆ ਬਜ਼ੁਰਗ ਅਚਾਨਕ ਜ਼ਿਊਂਦਾ ਹੋ ਗਿਆ। ਅਕਸਰ ਸਾਨੂੰ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ ਕਿ ਕਦੇ ਕਿਸੇ ਦੀ ਮੌਤ ਹੋ ਗਈ ਅਤੇ ਕਦੇ ਕਿਸੇ ਦੀ। ਅੱਜ ਅਸੀਂ ਤੁਹਾਡੇ ਨਾਲ ਅਜਿਹੀ ਖ਼ਬਰ ਸਾਂਝੀ ਕਰਨ ਜਾ ਰਹੇ ਹਾਂ, ਜਿਸ ਨੂੰ ਜਾਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਜਾਵੇਗੀ। 

ਦਰਅਸਲ ਪਟਿਆਲਾ ਵਿਖੇ ਬੀਤੇ ਦਿਨ ਇਕ 80 ਸਾਲਾ ਬਜ਼ੁਰਗ ਵਿਅਕਤੀ ਦੀ ਮੌਤ ਹੋਈ ਤਾਂ ਮੌਤ ਦੇ ਤਿੰਨ ਘੰਟਿਆਂ ਬਾਅਦ ਜਦੋਂ ਪਰਿਵਾਰ ਅੰਤਿਮ ਰਸਮਾਂ ਦੀਆਂ ਤਿਆਰੀਆਂ ਕਰ ਰਿਹਾ ਸੀ ਤਾਂ ਬਜ਼ੁਰਗ ਵਿਅਕਤੀ ਦੇ ਅਚਾਨਕ ਹੀ ਸਾਹ ਚੱਲਣ ਲੱਗ ਗਏ। ਬਜ਼ੁਰਗ ਵਿਅਕਤੀ ਦਾ ਨਾਂ ਦਰਸ਼ਨ ਸਿੰਘ ਹੈ, ਜੋਕਿ ਕਰਨਾਲ ਦੇ ਰਹਿ ਵਾਲੇਹਨ ਅਤੇ ਪਟਿਆਲਾ ਦੇ ਹਸਪਤਾਲ ਵਿਚ ਦਾਖ਼ਲ ਸਨ। ਦਰਸ਼ਨ ਸਿੰਘ ਦੇ ਬੇਟੇ ਬਲਦੇਵ ਸਿੰਘ ਨਗਰ ਨਿਗਮ ਦੇ ਚੇਅਰਮੈਨ ਰਹਿ ਚੁੱਕੇ ਹਨ। ਦਰਸ਼ਨ ਸਿੰਘ ਇਕ ਪ੍ਰਾਪਰਟੀ ਡੀਲਰ ਹਨ। ਜਿਵੇਂ ਹੀ ਇਨ੍ਹਾਂ ਦੀ ਮੌਤ ਦਾ ਪਤਾ ਲੋਕਾਂ ਨੂੰ ਲੱਗਿਆ ਤਾਂ ਵੱਡੀ ਗਿਣਤੀ ਵਿਚ ਲੋਕ ਉਨ੍ਹਾਂ ਦੇ ਘਰ ਇਕੱਠੇ ਹੋਣ ਲੱਗ ਗਏ। ਰਿਸ਼ਤੇਦਾਰਾਂ ਨੂੰ ਅੰਤਿਮ ਸੰਸਕਾਰ ਦਾ ਸਮਾਂ ਦੇ ਦਿੱਤਾ ਗਿਆ ਅਤੇ ਰਿਸ਼ਤੇਦਾਰ ਉਨ੍ਹਾਂ ਦੇ ਘਰ ਪਹੁੰਚ ਚੁੱਕੇ ਸਨ। ਪਰਿਵਾਰ ਵਿਚ ਸੋਗ ਦੀ ਲਹਿਰ ਦੌੜ ਪਈ ਸੀ ਅਤੇ ਚੀਕ-ਚਿਹਾੜਾ ਪਿਆ ਹੋਇਆ ਸੀ। 

ਮਿਲੀ ਜਾਣਕਾਰੀ ਮੁਤਾਬਕ ਦਿਲ ਦੀ ਬੀਮਾਰੀ ਤੋਂ ਪੀੜਤ ਹੋਣ ਕਰਕੇ ਦਰਸ਼ਨ ਸਿੰਘ ਨੂੰ ਪਟਿਆਲਾ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਇਲਾਜ ਦੌਰਾਨ ਹੀ ਬੀਤੇ ਦਿਨ ਡਾਕਟਰਾਂ ਨੇ ਦਰਸ਼ਨ ਸਿੰਘ ਦੇ ਪਰਿਵਾਰ ਨੂੰ ਕਹਿ ਦਿੱਤਾ ਕਿ ਉਨ੍ਹਾਂ ਦੇ ਆਖ਼ਰੀ ਸਾਹ ਖ਼ਤਮ ਹੋ ਗਏ ਹਨ ਅਤੇ ਦਰਸ਼ਨ ਸਿੰਘ ਦੀ ਮੌਤ ਹੋ ਗਈ ਹੈ। ਮੌਤ ਦੀ ਖ਼ਬਰ ਨੂੰ ਸੁਣ ਪੂਰੇ ਪਰਿਵਾਰ ਵਿਚ ਚੀਕ-ਚਿਹਾੜਾ ਪੈ ਗਿਆ ਸੀ। ਇਸ ਦੌਰਾਨ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਵੀ ਪੂਰੀਆਂ ਕਰ ਲਈਆਂ ਗਈਆਂ ਸਨ। ਹਸਪਤਾਲ ਵਿਚ ਕਾਗਜ਼ੀ ਕਾਰਵਾਈ ਪੂਰੀ ਕਰਨ ਉਪਰੰਤ ਦਰਸ਼ਨ ਸਿੰਘ ਦੀ ਲਾਸ਼ ਨੂੰ ਘਰ ਲਿਜਾਉਣ ਦੀ ਵੀ ਤਿਆਰੀ ਪੂਰੀ ਕਰ ਲਈ ਗਈ ਸੀ। ਇਸ ਦੌਰਾਨ ਜਦੋਂ ਐਂਬੂਲੈਂਸ ਰਾਹੀਂ ਦਰਸ਼ਨ ਸਿੰਘ ਨੂੰ ਕਰਨਾਲ ਸਥਿਤ ਘਰ ਲਿਜਾਇਆ ਜਾ ਰਿਹਾ ਸੀ ਤਾਂ ਇਸੇ ਵਿਚਕਾਰ ਐਂਬੂਲੈਂਸ ਘਰ ਲਿਜਾਂਦੇ ਸਮੇਂ ਇਕ ਟੋਏ ਵਿਚ ਵੱਜ ਜਾਂਦੀ ਹੈ ਅਤੇ ਉਸ ਤੋਂ ਬਾਅਦ ਦਰਸ਼ਨ ਸਿੰਘ ਦੇ ਸਾਹ ਚੱਲਣ ਲੱਗ ਜਾਂਦੇ ਹਨ। 80 ਸਾਲਾ ਮ੍ਰਿਤਕ ਬਜ਼ੁਰਗ ਦਰਸ਼ਨ ਸਿੰਘ ਜ਼ਿਊਂਦੇ ਹੋ ਗਏ। ਅਚਾਨਕ ਜ਼ਿਊਂਦੇ ਹੋਣ ਮਗਰੋਂ ਦਰਸ਼ਨ ਸਿੰਘ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਹੁਣ ਦਰਸ਼ਨ ਸਿੰਘ ਕਰਨਾਲ ਦੇ ਹਸਪਤਾਲ ਵਿਚ ਇਲਾਜ ਅਧੀਨ ਹਨ।

Add a Comment

Your email address will not be published. Required fields are marked *