ਕਾਂਗਰਸ ਨਾਲ ਗਠਜੋੜ ‘ਤੇ ਚਰਚਾ ਨੂੰ ਲੈ ਕੇ ਰਾਘਵ ਚੱਢਾ ਨੇ ਦਿੱਤਾ ਇਹ ਬਿਆਨ

ਨਵੀਂ ਦਿੱਲੀ- ਵਿਰੋਧੀ ਧਿਰ ਦੀਆਂ ਪਾਰਟੀਆਂ ਦੇ ‘ਇੰਡੀਆ’ ਗਠਜੋੜ ਵਿਚਾਲੇ ਲੋਕ ਸਭਾ ਚੋਣਾਂ ਨੂੰ ਲੈ ਕੇ ਸੀਟ ਸ਼ੇਅਰਿੰਗ ‘ਤੇ ਮੰਥਨ ਜਾਰੀ ਹੈ। ਇਸ ਦਰਮਿਆਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਸ਼ੁੱਕਰਵਾਰ ਨੂੰ ਬੈਠਕ ਕੀਤੀ। ਇਸ ਬੈਠਕ ਵਿਚ ਆਮ ਆਦਮੀ ਪਾਰਟੀ ਵਲੋਂ ਰਾਘਵ ਚੱਢਾ, ਸੰਦੀਪ ਪਾਠਕ, ਸੌਰਭ ਭਾਰਦਵਾਜ ਅਤੇ ਆਤਿਸ਼ੀ ਸ਼ਾਮਲ ਰਹੇ। ਜਦੋਂ ਬੈਠਕ ਖ਼ਤਮ ਹੋਈ ਤਾਂ ਰਾਘਵ ਚੱਢਾ ਨੇ ਕਿਹਾ ਕਿ ਬੈਠਕ ਸਕਾਰਾਤਮਕ ਰਹੀ। ਰਾਘਵ ਨੇ ਕਿਹਾ ਕਿ ਗਠਜੋੜ ‘ਤੇ ਚਰਚਾ ਬਹੁਤ ਚੰਗੀ ਚੱਲ ਰਹੀ ਹੈ ਪਰ ਇਹ ਕ੍ਰਿਕਟ ਮੈਚ ਵਾਂਗ ਨਹੀਂ ਹੈ, ਜਿੱਥੇ ਅਸੀਂ ਤੁਹਾਨੂੰ ਗੇਂਦ-ਦਰ-ਗੇਂਦ ਕਮੈਂਟਰੀ ਦੇ ਸਕੀਏ। ਕਾਂਗਰਸ ਨੇਤਾ ਸਲਮਾਨ ਖੁਰਸ਼ੀਦ ਨਾਲ ਸਾਡੇ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ ਹੈ। 

ਓਧਰ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਬੈਠਕ ਵਿਚ ਇਕ ਵਧੀਆ ਕੈਮਿਸਟਰੀ ਵੇਖਣ ਨੂੰ ਮਿਲੀ ਹੈ। ਅਸੀਂ ਫੈਸਲੇ ਵੱਲ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਹੇ ਹਾਂ। ਇਹ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਕਿ ਸਭ ਕੁਝ ਤੈਅ ਨਹੀਂ ਹੋ ਜਾਂਦਾ। ਸਾਨੂੰ ਉਮੀਦ ਹੈ ਕਿ ਅਸੀਂ ਆਪਣੇ ਨੇਤਾਵਾਂ ਨਾਲ ਚਰਚਾ ਕਰਨ ਮਗਰੋਂ ਇਕ ਫ਼ੈਸਲੇ ‘ਤੇ ਪਹੁੰਚਾਂਗੇ ਅਤੇ ਇਸ ਨੂੰ ਤੁਹਾਡੇ ਸਾਹਮਣੇ ਰੱਖਾਂਗੇ। ਅਸੀਂ ਇਕੱਠੇ ਹਾਂ ਅਤੇ ਅਸੀਂ ਹਰ ਸੂਬੇ ਬਾਰੇ ਗੱਲ ਕਰਦੇ ਹਾਂ। 

ਪੰਜਾਬ ਬਾਰੇ ਪੁੱਛੇ ਜਾਣ ‘ਤੇ ਖੁਰਸ਼ੀਦ ਨੇ ਕਿਹਾ ਕਿ ਜਿੱਥੇ ਦੋਹਾਂ ਪਾਰਟੀਆਂ ਦੇ ਕੁਝ ਨੇਤਾਵਾਂ ਨੇ ਇਕ-ਦੂਜੇ ਨਾਲ ਗਠਜੋੜ ਦਾ ਵਿਰੋਧ ਕੀਤਾ ਹੈ, ਅਸੀਂ ਜੋ ਵੀ ਕਰਾਂਗੇ, ਮਿਲ ਕੇ ਕਰਾਂਗੇ। ਅਸੀਂ ਲੋਕਾਂ ਅਤੇ ਆਪਣੀ ਪਾਰਟੀ ਦੇ ਵਰਕਰਾਂ ਨੂੰ ਧਿਆਨ ਵਿਚ ਰੱਖਦੇ ਹੋਏ ਚਰਚਾ ਕਰ ਰਹੇ ਹਾਂ। ਸੂਤਰਾਂ ਦਾ ਕਹਿਣਾ ਹੈ ਕਿ ਦੋਵੇਂ ਪਾਰਟੀਆ ਗੋਆ, ਗੁਜਰਾਤ ਅਤੇ ਹਰਿਆਣਾ ਲਈ ਸੀਟ ਸ਼ੇਅਰਿੰਗ ‘ਤੇ ਚਰਚਾ ਕਰ ਰਹੀਆਂ ਹਨ। ਦੱਸ ਦੇਈਏ ਕਿ ਪੰਜਾਬ ਵਿਚ 13 ਲੋਕ ਸਭਾ ਸੀਟਾਂ ਹਨ ਅਤੇ ਦਿੱਲੀ ਵਿਚ 7 ਹਨ। ਭਾਜਪਾ ਨੇ 2019 ਵਿਚ ਦਿੱਲੀ ਦੀਆਂ ਸਾਰੀਆਂ 7 ਸੀਟਾਂ ਜਿੱਤੀਆਂ ਸਨ ਜਦਕਿ ਕਾਂਗਰਸ ਨੇ ਪੰਜਾਬ ਵਿਚ ਅੱਠ ਸੀਟਾਂ ਜਿੱਤੀਆਂ ਸਨ।

Add a Comment

Your email address will not be published. Required fields are marked *