ਇੰਸਟਾਗ੍ਰਾਮ ’ਤੇ PM ਮੋਦੀ ਨੂੰ ਮਿਲੇ ਹਨ ਰਿਕਾਰਡ ਵਿਊਜ਼

ਜਲੰਧਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੰਸਟਾਗ੍ਰਾਮ ’ਤੇ ਜੁੜਨ ਤੋਂ ਸਿਰਫ ਇਕ ਸਾਲ ਬਾਅਦ ਹੀ ਰਿਕਾਰਡ ਵਿਊਜ਼ ਮਿਲੇ ਹਨ। ਇਸ ਸਾਲ ਮਈ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡੈਨਮਾਰਕ ਯਾਤਰਾ ਦੌਰਾਨ ਉਨ੍ਹਾਂ ਦੇ ਡੈਨਿਸ਼ ਹਮਅਹੁਦਾ ਮੇਟੇ ਫ੍ਰੈਡੇਰਿਕਸੇਨ ਨੇ ਹਵਾਈ ਅੱਡੇ ’ਤੇ ਮਹਿਮਾਨ ਭਾਰਤੀ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ ਸੀ।

ਉਨ੍ਹਾਂ ਦੇ ਦਫਤਰ ਨੇ ਬਾਅਦ ’ਚ ਇਹ ਪਲ ਸਾਂਝਾ ਕੀਤਾ, ਜਿਸ ਵਿਚ ਫੋਟੋਆਂ ਤੇ ਛੋਟੀਆਂ ਵੀਡੀਓ ਸ਼ਾਮਲ ਸਨ। ਇਸ ਨੂੰ ‘ਇਕ ਵਿਸ਼ੇਸ਼ ਯਾਤਰਾ ਲਈ ਇਕ ਵਿਸ਼ੇਸ਼ ਸ਼ੁਰੂਆਤ’ ਕੈਪਸ਼ਨ ਦਿੱਤੀ ਗਈ। ਰੀਟਵੀਟ ਤੇ ਫੇਸਬੁੱਕ ਲਾਈਕ ਕੁਝ ਹਜ਼ਾਰ ’ਚ ਸਨ, ਜਦੋਂਕਿ ਲਾਈਕ ਤੇ ਵਿਊਜ਼ ਇੰਸਟਾਗ੍ਰਾਮ ’ਤੇ ਢਾਈ ਕਰੋੜ ਤੇ 1.7 ਕਰੋੜ ਸਨ। ਇੰਸਟਾਗ੍ਰਾਮ ’ਤੇ ਇਹ ਜ਼ਬਰਦਸਤ ਪ੍ਰਤੀਕਿਰਿਆ ਇਕ ਵਾਰ ਦੀ ਨਹੀਂ ਸੀ।

ਆਜ਼ਾਦੀ ਦਿਹਾੜੇ ਦੀ ਇਕ ਪੋਸਟ ’ਤੇ 3.9 ਕਰੋੜ ਵਿਊਜ਼

ਅਸਲ ’ਚ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਗਈਆਂ ਪੀ. ਐੱਮ. ਦੀਆਂ ਸਪਸ਼ਟ ਤੇ ਛੋਟੀਆਂ ਵੀਡੀਓਜ਼ ਨੂੰ ਰਿਕਾਰਡ ਵਿਊਜ਼ ਮਿਲੇ ਹਨ, ਇਸ ਤੱਥ ਦੇ ਬਾਵਜੂਦ ਕਿ ਉਹ ਮੁਸ਼ਕਲ ਨਾਲ ਇਕ ਸਾਲ ਪਹਿਲਾਂ ਫੋਟੋ ਤੇ ਵੀਡੀਓ ਸ਼ੇਅਰਿੰਗ ਸੋਸ਼ਲ ਨੈੱਟਵਰਕਿੰਗ ਸਾਈਟ ਨਾਲ ਜੁੜੇ ਸਨ। ਦੁਨੀਆ ਦੇ ਨੇਤਾਵਾਂ ਵਿਚਕਾਰ ਸੋਸ਼ਲ ਮੀਡੀਆ ਦੇ ਇੰਸਟਾਗ੍ਰਾਮ ਨੂੰ ਜੋੜ ਕੇ ਪੀ. ਐੱਮ. ਦੀ ਸਾਈਟ ’ਤੇ ਅਪਲੋਡ ਕੀਤੀ ਗਈ ਉਨ੍ਹਾਂ ਦੀ ‘ਰੀਲ’ ਕਈ ਵਾਰ ਲੋਕਪ੍ਰਿਯਤਾ ’ਚ ਟਵਿਟਰ ਤੇ ਫੇਸਬੁੱਕ ’ਤੇ ਉਨ੍ਹਾਂ ਦੀਆਂ ਪੋਸਟਾਂ ਤੋਂ ਅੱਗੇ ਨਿਕਲ ਜਾਂਦੀ ਹੈ।

ਇੰਸਟਾਗ੍ਰਾਮ ’ਤੇ ਵਾਇਰਲ ਹੋਈਆਂ ਹੋਰ ਵੀਡੀਓਜ਼ ’ਚ ਹੁਣੇ ਜਿਹੇ ਜਾਮਨਗਰ ਦੀ ਉਨ੍ਹਾਂ ਦੀ ਯਾਤਰਾ ਦੇ ਕਲਿੱਪਸ ਨੂੰ 2.2 ਕਰੋੜ ਵਿਊਜ਼ ਮਿਲੇ ਹਨ। ਇਸ ਸਾਲ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲੇ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਅਤੇ ਕਲਾਕਾਰਾਂ ਨਾਲ ਉਨ੍ਹਾਂ ਦੀ ਮੁਲਾਕਾਤ ਨੂੰ 3.9 ਕਰੋੜ ਵਿਊਜ਼ ਮਿਲੇ ਸਨ।

ਕੁਨੋ ਨੈਸ਼ਨਲ ਪਾਰਕ ਦੀ ਕਲਿੱਪ ਵੀ ਵਾਇਰਲ

ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ’ਚ ਨਾਮੀਬੀਆ ਤੋਂ ਲਿਆਏ ਗਏ ਚੀਤੇ ਨੂੰ ਪਿੰਜਰੇ ’ਚੋਂ ਛੱਡਣ ਅਤੇ ਜੰਗਲਾਤ ਸਰਪ੍ਰਸਤਾਂ ਨਾਲ ਪੀ. ਐੱਮ. ਦੀ ਗੱਲਬਾਤ ਨੂੰ ਵੀ 3.6 ਕਰੋੜ ਵਾਰ ਵੇਖਿਆ ਗਿਆ। 3.5 ਕਰੋੜ ਵਿਊਜ਼ ਦੇ ਨਾਲ ਕਮਿਸ਼ਨਿੰਗ ਆਈ. ਐੱਨ. ਐੱਸ.-ਵਿਕ੍ਰਾਂਤ ਦੀਆਂ ਝਲਕੀਆਂ ਵੀ ਓਨੀਆਂ ਹੀ ਲੋਕਪ੍ਰਿਯ ਸਨ।

ਇਕ ਮਿੰਟ ਦੀਆਂ ਵੀਡੀਓਜ਼ ਜ਼ਿਆਦਾਤਰ ਪੀ. ਐੱਮ. ਦੀ ਮੀਡੀਆ ਟੀਮ ਵੱਲੋਂ ਮੋਬਾਇਲ ਕੈਮਰੇ ਨਾਲ ਸ਼ੂਟ ਕੀਤੀਆਂ ਜਾਂਦੀਆਂ ਹਨ, ਜੋ ਬਿਨਾਂ ਕਿਸੇ ਐਡੀਟਿੰਗ ਕੇ ਸਪਸ਼ਟ ਪਲ ਹੁੰਦੇ ਹਨ।

ਇਕ ਅਧਿਕਾਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀਆਂ ਸਰਗਰਮੀਆਂ ਦੀ ਸਪਸ਼ਟ ਝਲਕ ਅਤੇ ਲੋਕਾਂ ਨਾਲ ਗੱਲਬਾਤ ਨੂੰ ਇੰਸਟਾਗ੍ਰਾਮ ’ਤੇ ਜ਼ਬਰਦਸਤ ਪ੍ਰਤੀਕਿਰਿਆ ਮਿਲ ਰਹੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਮੋਦੀ ਦੇ ਕਰਿਸ਼ਮੇ ਵੱਲ ਨੌਜਵਾਨ ਆਕਰਸ਼ਿਤ ਹੋ ਰਹੇ ਹਨ।

Add a Comment

Your email address will not be published. Required fields are marked *