‘ਆਮ ਆਦਮੀ ਕਲੀਨਿਕ’ ਨੇ ਪੂਰੇ ਪੰਜਾਬ ‘ਚ ਮਾਰੀ ਬਾਜ਼ੀ, CM ਮਾਨ ਨੇ ਖ਼ੁਦ ਕੀਤਾ ਸੀ ਉਦਘਾਟਨ

ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਆਮ ਆਦਮੀ ਕਲੀਨਿਕ ਦਾ ਜੋ ਇਕ ਮਹੀਨੇ ਦਾ ਰਿਪੋਰਟ ਕਾਰਡ ਜਾਰੀ ਕੀਤਾ ਗਿਆ ਹੈ, ਉਸ ’ਚ ਹਲਕਾ ਉੱਤਰੀ ਦੇ ਚਾਂਦ ਸਿਨੇਮਾ ਨੇੜੇ ਸਥਿਤ ਆਮ ਆਦਮੀ ਕਲੀਨਿਕ ਨੇ ਪੂਰੇ ਪੰਜਾਬ ’ਚ ਬਾਜ਼ੀ ਮਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਨੇ ਦੱਸਿਆ ਕਿ ਲੁਧਿਆਣਾ ਦੇ ਵੱਖ-ਵੱਖ ਹਿੱਸਿਆਂ ’ਚ ਸਥਿਤ 9 ਆਮ ਆਦਮੀ ਕਲੀਨਿਕਾਂ ਦਾ ਪਿਛਲੇ ਇਕ ਮਹੀਨੇ ਦੌਰਾਨ 19455 ਲੋਕਾਂ ਨੇ ਲਾਭ ਪ੍ਰਾਪਤ ਕੀਤਾ ਹੈ। ਇਨ੍ਹਾਂ ’ਚੋਂ ਜ਼ਿਆਦਾ ਸਭ ਤੋਂ 3594 ਲੋਕ ਹਲਕਾ ਉੱਤਰੀ ਦੇ ਚਾਂਦ ਸਿਨੇਮਾ ਨੇੜੇ ਸਥਿਤ ਆਮ ਆਦਮੀ ਕਲੀਨਿਕ ਪੁੱਜੇ, ਜੋ ਅੰਕੜੇ ਪੰਜਾਬ ’ਚ ਸਭ ਤੋਂ ਜ਼ਿਆਦਾ ਹਨ। ਇਸ ਕਲੀਨਿਕ ਦਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 15 ਅਗਸਤ ਨੂੰ ਸੂਬਾ ਪੱਧਰੀ ਯੋਜਨਾ ਤਹਿਤ ਉਦਘਾਟਨ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕ ’ਚ 41 ਪੈਕੇਜ ਦੇ ਰੂਪ ’ਚ 100 ਤਰ੍ਹਾਂ ਦੇ ਮੈਡੀਕਲ ਟੈਸਟ ਬਿਲਕੁਲ ਮੁਫ਼ਤ ਕੀਤੇ ਜਾ ਰਹੇ ਹਨ।

ਇਹ ਹੈ ਇਕ ਮਹੀਨੇ ਦਾ ਰਿਪੋਰਟ ਕਾਰਡ
ਲੁਧਿਆਣਾ ਦੇ 9 ਆਮ ਆਦਮੀ ਕਲੀਨਿਕ ’ਚ ਆਏ 19455 ਲੋਕ
4052 ਲੋਕਾਂ ਦੇ ਕੀਤੇ ਗਏ ਟੈਸਟ
ਸਭ ਤੋਂ ਜ਼ਿਆਦਾ 3594 ਲੋਕ ਹਲਕਾ ਉੱਤਰੀ ਦੇ ਚਾਂਦ ਸਿਨੇਮਾ ਨੇੜੇ ਸਥਿਤ ਆਮ ਆਦਮੀ ਕਲੀਨਿਕ ’ਚ ਪੁੱਜੇ
ਢੰਡਾਰੀ ਕਲਾਂ ’ਚ ਆਏ 473 ਲੋਕ
ਰਾਏਕੋਟ ’ਚ 1658
ਖੰਨਾ ਵਿਚ 722
ਟਰਾਂਸਪੋਰਟ ਨਗਰ ’ਚ 1608
ਫੋਕਲ ਪੁਆਇੰਟ 1200 ਲੋਕ ਆਏ
ਇਸ ਬਾਰੇ ਬੋਲਦਿਆਂ ਵਿਧਾਇਕ ਮਦਨ ਲਾਲ ਬੱਗਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਮਕਸਦ ਲੋਕਾਂ ਨੂੰ ਸਿੱਖਿਆ ਅਤੇ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ, ਜਿਸ ਨੂੰ ਲੈ ਕੇ ਲਗਾਤਾਰ ਯਤਨ ਕੀਤਾ ਜਾ ਰਿਹਾ ਹੈ ਅਤੇ ਉਸ ਦੇ ਬਿਹਤਰ ਨਤੀਜੇ ਸਾਹਮਣੇ ਆ ਰਹੇ ਹਨ। ਇਸ ਦਾ ਨਤੀਜਾ ਹਲਕਾ ਉੱਤਰੀ ਦੇ ਆਮ ਆਦਮੀ ਕਲੀਨਿਕ ਦਾ ਰਿਪੋਰਟ ਕਾਰਡ ਪੰਜਾਬ ’ਚ ਸਭ ਤੋਂ ਜ਼ਿਆਦਾ ਮਰੀਜ਼ਾਂ ਨੂੰ ਸੁਵਿਧਾ ਦੇਣ ਦੇ ਰੂਪ ’ਚ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨੂੰ ਲੈ ਕੇ ਲੋਕਾਂ ਤੋਂ ਫੀਡਬੈਕ ਲਿਆ ਜਾ ਰਿਹਾ ਹੈ। ਉੱਥੇ ਲੋਕਾਂ ਦੀ ਲੋੜ ਦੇ ਹਿਸਾਬ ਨਾਲ ਸਹੂਲਤਾਵਾਂ ਦਾ ਵਿਸਥਾਰ ਕੀਤਾ ਜਾਵੇਗਾ। ਇਸੇ ਤਰ੍ਹਾਂ ਵਿਕਾਸ ਕਾਰਜਾਂ ਦੀ ਕਮੀ ਪੂਰੀ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਦੌਰਾਨ ਕੋਈ ਵੀ ਇਲਾਕਾ ਬੁਨਿਆਦੀ ਸੁਵਿਧਾਵਾਂ ਤੋਂ ਵਾਂਝਾ ਨਹੀਂ ਹੋਵੇਗਾ।

Add a Comment

Your email address will not be published. Required fields are marked *