ਸੂਫੀ ਗਾਇਕਾ ਜੋਤੀ ਨੂਰਾਂ ਦਾ ਪਿਤਾ ਨਾਲ ਵਿਵਾਦ ਹੋਇਆ ਖ਼ਤਮ

ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਖ਼ਬਰਾਂ ਆ ਰਹੀਆਂ ਸਨ ਕਿ ਪੰਜਾਬ ਦੀ ਸੂਫੀ ਗਾਇਕਾ ਜੋਤੀ ਨੂਰਾਂ ਦਾ ਆਪਣੇ ਪਿਤਾ ਗੁਲਸ਼ਨ ਮੀਰ ਨਾਲ ਨਿੱਜੀ ਝਗੜਾ ਚੱਲ ਰਿਹਾ ਸੀ। ਇਸ ਲੜਾਈ ਨੂੰ ਲੈ ਕੇ ਦੋਵੇਂ ਪਿਓ-ਧੀ ਅਕਸਰ ਹੀ ਸੋਸ਼ਲ ਮੀਡੀਆ ‘ਤੇ ਸੁਰਖੀਆਂ ਦਾ ਵਿਸ਼ਾ ਬਣੇ ਰਹਿੰਦੇ ਸਨ। ਹੁਣ ਖ਼ਬਰ ਆ ਰਹੀ ਹੈ ਕਿ ਸੂਫੀ ਗਾਇਕਾ ਦੇ ਪਿਤਾ ਮੀਰ ਨੇ ਇਹ ਝਗੜਾ ਖ਼ਤਮ ਕਰ ਦਿੱਤਾ। 

ਦੱਸਿਆ ਜਾ ਰਿਹਾ ਹੈ ਕਿ ਗੁਲਸ਼ਨ ਮੀਰ ਖੁਦ ਆਪਣੀ ਜੋਤੀ ਦੇ ਘਰ ਗਏ ਸਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਆਪਣੀ ਧੀ ਨਾਲ ਕੋਈ ਨਰਾਜ਼ਗੀ ਨਹੀਂ ਹੈ। ਕੁਝ ਲੋਕਾਂ ਨੇ ਪਰਿਵਾਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਉਹ ਕਾਫੀ ਹੱਦ ਤੱਕ ਇਸ ‘ਚ ਕਾਮਯਾਬ ਵੀ ਹੋ ਗਏ ਸਨ ਪਰ ਮੈਂ ਜੋਤੀ ਨੂੰ ਉਸ ਦੀਆਂ ਗਲਤੀਆਂ ਲਈ ਮਾਫ਼ ਕਰ ਦਿੱਤਾ ਹੈ। ਗੁਲਸ਼ਨ ਮੀਰ ਨੇ ਇਹ ਵੀ ਕਿਹਾ ਕਿ ਪਰਿਵਾਰ ਹਮੇਸ਼ਾ ਇਕੱਠੇ ਹੀ ਰਹਿੰਦਾ ਹੈ। ਕਦੇ ਵੀ ਕੋਈ ਆਊਟ ਨਹੀਂ ਹੁੰਦਾ, ਪਰਿਵਾਰ ਹਮੇਸ਼ਾ ਮਿਲਦਾ ਹੈ। ਬੱਚੇ ਪੰਛੀਆਂ ਵਰਗੇ ਹੁੰਦੇ ਹਨ, ਜੇਕਰ ਉਹ ਸਵੇਰੇ ਗਲਤੀ ਨਾਲ ਕਿਤੇ ਚਲੇ ਜਾਂਦੇ ਹਨ ਤਾਂ ਸ਼ਾਮ ਨੂੰ ਆਪਣੇ ਆਲ੍ਹਣੇ ‘ਚ ਪਰਤ ਜਾਂਦੇ ਹਨ। ਉਹ ਵੀ ਆਏ, ਅਸੀਂ ਵੀ ਆਏ। ਮੈਨੂੰ ਖੁਸ਼ੀ ਹੈ ਕਿ ਹੁਣ ਸਭ ਠੀਕ ਹੈ। 

ਗੁਲਸ਼ਨ ਮੀਰ ਨੇ ਅੱਗੇ ਕਿਹਾ, ”ਅੱਜ ਮੈਂ ਆਪਣੀ ਧੀ ਨੂਰਾਂ ਨੂੰ ਦਿਲੋਂ ਮਾਫ਼ ਕਰ ਦਿੱਤਾ ਹੈ ਅਤੇ ਸਾਡੇ ਵਿਚਕਾਰ ਚੱਲ ਰਿਹਾ ਵਿਵਾਦ ਹਮੇਸ਼ਾ ਲਈ ਖ਼ਤਮ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੁਲਸ਼ਨ ਮੀਰ ਨੇ ਆਪਣੀ ਧੀ ਨਾਲ ਲਾਈਵ ਇਕੱਠ ਦਾ ਆਯੋਜਨ ਕੀਤਾ ਸੀ ਅਤੇ ਨਾਲ ਹੀ ਨਵੀਂ ਰਚਨਾ- ”ਆ ਸੱਜਣਾਂ ਰੱਲ ਇਕਠੀਆਂ ਬਹੀਏ, ਬਿਛੋੜੀਏ ਨੂੰ ਆਗ ਲਾਈਏ’ ਗਾ ਕੇ ਸ਼ਾਮਲ ਹੋਏ। ਦੱਸ ਦਈਏ ਕਿ ਜੋਤੀ ਦੀ ਮਾਂ ਨੇ ਮੱਥੇ ਨੂੰ ਚੁੰਮਦਿਆਂ ਕਿਹਾ ਕਿ ਬੱਚੇ ਗ਼ਲਤੀ ਕਰਦੇ ਹਨ। ਮਾਪੇ ਹੀ ਮਾਫ਼ ਕਰਦੇ ਹਨ। ਉਸ ਨੇ ਆਪਣੀ ਗ਼ਲਤੀ ਸੁਧਾਰ ਲਈ ਹੈ।

Add a Comment

Your email address will not be published. Required fields are marked *