ਕਾਮੇਡੀ ਕਿੰਗ ਸਤੀਸ਼ ਕੌਸ਼ਿਕ ਦੇ ਮਜ਼ੇਦਾਰ ਡਾਇਲਾਗ, ਜੋ ਹਮੇਸ਼ਾ ਲੋਕਾਂ ਨੂੰ ਰਹਿਣਗੇ ਯਾਦ

ਮੁੰਬਈ – ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਮਸ਼ਹੂਰ ਨਿਰਦੇਸ਼ਕ ਸਤੀਸ਼ ਕੌਸ਼ਿਕ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਨਾਲ ਸਿਨੇਮਾ ਜਗਤ ‘ਚ ਸੋਗ ਦੀ ਲਹਿਰ ਛਾਈ ਹੋਈ ਹੈ। ਅਦਾਕਾਰ ਸਤੀਸ਼ ਕੌਸ਼ਿਕ ਦੀ 66 ਸਾਲ ਦੀ ਉਮਰ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸਤੀਸ਼ ਕੌਸ਼ਿਕ ਆਪਣੇ ਪਿੱਛੇ ਰੋਂਦੀ ਪਤਨੀ ਅਤੇ ਇੱਕ ਧੀ ਛੱਡ ਗਏ ਹਨ। 

ਸਤੀਸ਼ ਕੌਸ਼ਿਕ ਪਰਦੇ ’ਤੇ ਅਕਸਰ ਕਾਮੇਡੀ ਰੋਲ ਵਿਚ ਨਜ਼ਰ ਆਉਂਦੇ ਸਨ। ਦਿੱਲੀ ਦੇ ਕਰੋਲ ਬਾਗ ’ਚ ਰਹੇ ਕੌਸ਼ਿਕ ਨੇ ਹਮੇਸ਼ਾ ਅਭਿਨੇਤਾ ਬਣਨ ਦਾ ਸੁਫ਼ਨਾ ਦੇਖਿਆ ਸੀ। ਪ੍ਰਸ਼ੰਸਕ ਉਨ੍ਹਾਂ ਦੀ ਕਾਮੇਡੀ ਦੇ ਮੁਰੀਦ ਰਹੇ ਹਨ। ਉਨ੍ਹਾਂ ਦੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ ਸ਼ਸ਼ੀ ਕੌਸ਼ਿਕ ਤੇ ਬੇਟੀ ਵੰਸ਼ਿਕਾ ਹਨ। 1990 ਦੇ ਦਹਾਕੇ ਵਿਚ ਸਤੀਸ਼ ਕੌਸ਼ਿਕ ਦੇ ਬੇਟੇ ਸਾਨੂ ਦਾ 2 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਸੀ। ਇਸ ਸਦਮੇ ਤੋਂ ਉਭਰਨ ’ਚ ਉਨ੍ਹਾਂ ਨੂੰ ਕਈ ਸਾਲ ਲੱਗੇ। ਕੌਸ਼ਿਕ ਨੂੰ ਕੁਝ ਸਾਲ ਪਹਿਲਾਂ ਹਰਿਆਣਾ ਦੀ ਖੱਟੜ ਸਰਕਾਰ ਨੇ ਹਰਿਆਣਾ ਫਿਲਮ ਪ੍ਰਮੋਸ਼ਨ ਬੋਰਡ ਦਾ ਪ੍ਰਧਾਨ ਨਿਯੁਕਤ ਕੀਤਾ ਸੀ।

ਕਾਮੇਡੀ ਕਿੰਗ ਦੇ ਮਜ਼ੇਦਾਰ ਡਾਇਲਾਗ
ਸਵਰਗ : ਏਕ ਦੂਰ ਕਾ ਚਾਚਾ ਹੈ ਔਰ ਏਕ ਮੂੰਹ-ਬੋਲੀ ਭਾਬੀ, ਦੂਰ ਕਾ ਚਾਚਾ ਮੁਝਸੇ ਦੂਰ ਹੀ ਰਹਿਤਾ ਹੈ ਔਰ ਮੂੰਹ ਬੋਲੀ ਭਾਬੀ ਮੁਝੇ ਕਭੀ ਮੂੰਹ ਨਹੀਂ ਲਗਾਤੀ ਹੈ।

ਸਾਜਨ ਚਲੇ ਸਸੁਰਾਲ : ਹਮ ਬਹੁਤ ਬੜਾ ਸੰਗੀਤਕਾਰ, ਕਲਾਕਾਰ ਲੇਕਿਨ ਆਜਕੱਲ ਏਕਦਮ ਬੇਕਾਰ–ਹਮਾਰਾ ਫਾਦਰ ਨਾਰਥ ਇੰਡੀਆ, ਹਮਾਰਾ ਮਦਰ ਸਾਊਥ ਇੰਡੀਆ, ਇਸ ਲੀਏ ਹਮ ਕੰਪਲੀਟ ਇੰਡੀਅਨ।

ਦੀਵਾਨਾ ਮਸਤਾਨਾ : ਐ ਟਮਾਟਰ ਕੇ ਆਖਰੀ ਦਾਨੇ, ਐ ਅਮਾਵਸ ਕੇ ਚਮਕਤੇ ਚਾਂਦ, ਪੱਪੂ ਪੇਜਰ ਕਿਆ ਹੈ–ਪਹਿਲੇ ਠੋਕਤਾ ਹੈ, ਫਿਰ ਬਜਾਤਾ ਹੈ, ਫਿਰ ਠੋਕ-ਬਜਾ ਕੇ ਕਨਫਰਮ ਕਰਤਾ ਹੈ।

ਡਬਲ ਧਮਾਲ : ਐ ਉਜੜੀ ਹੁਈ ਰਿਆਸਤ ਕੇ ਰਾਜਕੁਮਾਰ, ਐ ਹਿੱਟ ਫਿਲਮ ਕੇ ਫਲਾਪ ਹੀਰੋ ਲੋਗ, ਐ ਭੋਜਪੁਰੀ ਪਿਕਚਰ ਕੇ ਓਮ ਪੁਰੀ, ਐ ਮਲਟੀਸਟਾਰ ਕਾਸਟ ਕੇ ਸਾਈਡ ਹੀਰੋ, ਐ ਕਾਮੇਡੀ ਪਿਕਚਰ ਕੇ ਥਕੇਲੇ ਜੋਕਰ ਲੋਗ, ਐ ਓਵਰ ਬਜਟ ਪਿਕਚਰ ਕੇ ਹੀਰੋ।

ਦੱਸਣਯੋਗ ਹੈ ਕਿ ਸਤੀਸ਼ ਕੌਸ਼ਿਕ ਨੇ ਮੰਗਲਵਾਰ ਨੂੰ ਜਾਵੇਦ ਅਖ਼ਤਰ ਅਤੇ ਸ਼ਬਾਨਾ ਆਜ਼ਮੀ ਦੀ ਹੋਲੀ ਪਾਰਟੀ ‘ਚ ਸ਼ਿਰਕਤ ਕੀਤੀ। ਉਥੋਂ ਉਸ ਨੇ ਆਪਣੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਪੋਸਟ ਕੀਤੀਆਂ ਹਨ। ਇਸ ਤੋਂ ਬਾਅਦ ਵੀਰਵਾਰ ਨੂੰ ਉਨ੍ਹਾਂ ਦੇ ਅਚਾਨਕ ਦਿਹਾਂਤ ਦੀ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

Add a Comment

Your email address will not be published. Required fields are marked *