‘ਸਪੌਟੀਫਾਈ’ ’ਤੇ 100 ਮਿਲੀਅਨ ਤੋਂ ਵੱਧ ਵਾਰ ਸੁਣਿਆ ਗਿਆ ਸਿੱਧੂ ਮੂਸੇ ਵਾਲਾ ਦਾ ਗੀਤ ‘295’
November 15, 2022
![](http://mehakewattan.com/wp-content/uploads/2022/11/2022_11image_12_11_488583743sidhu295-ll.jpg)
ਚੰਡੀਗੜ੍ਹ – ਸਿੱਧੂ ਮੂਸੇ ਵਾਲਾ ਦੇ ਗੀਤ ਵਿਊਜ਼ ਦੇ ਮਾਮਲੇ ’ਚ ਹਮੇਸ਼ਾ ਚਰਚਾ ’ਚ ਰਹੇ ਹਨ। ਸ਼ਾਇਦ ਹੀ ਸਿੱਧੂ ਦਾ ਕੋਈ ਅਜਿਹਾ ਗੀਤ ਰਿਲੀਜ਼ ਹੋਇਆ ਹੋਵੇਗਾ, ਜਿਸ ’ਤੇ ਮਿਲੀਅਨਜ਼ ’ਚ ਵਿਊਜ਼ ਨਾ ਗਏ ਹੋਣ।
ਹਾਲ ਹੀ ’ਚ ਸਿੱਧੂ ਮੂਸੇ ਵਾਲਾ ਦੇ ਗੀਤ ‘295’ ਨੇ ਮਿਊਜ਼ਿਕ ਸਟ੍ਰੀਮਿੰਗ ਐਪ ‘ਸਪੌਟੀਫਾਈ’ ’ਤੇ ਵੱਖਰਾ ਮੁਕਾਮ ਹਾਸਲ ਕਰ ਲਿਆ ਹੈ। ਇਸ ਗੀਤ ਨੂੰ ‘ਸਪੌਟੀਫਾਈ’ ’ਤੇ 100 ਮਿਲੀਅਨ (10 ਕਰੋੜ) ਤੋਂ ਵੱਧ ਵਾਰ ਸੁਣਿਆ ਜਾ ਸਕਦਾ ਹੈ। ਦੱਸ ਦੇਈਏ ਕਿ ਸਿੱਧੂ ਦਾ ਇਹ ਗੀਤ ਉਸ ਦੀ ਬਹੁ-ਚਰਚਿਤ ਐਲਬਮ ‘ਮੂਸਟੇਪ’ ਦਾ ਹੈ। ‘ਮੂਸਟੇਪ’ ਦੇ ਹਰ ਗੀਤ ਨੇ ਧੁੰਮਾਂ ਪਾਈਆਂ ਸਨ ਤੇ ਲੋਕਾਂ ਵਲੋਂ ‘295’ ਗੀਤ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ ਸੀ। ਯੂਟਿਊਬ ’ਤੇ ਇਸ ਗੀਤ ਨੂੰ 364 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਗੀਤ ’ਤੇ 14 ਲੱਖ ਤੋਂ ਵੱਧ ਕੁਮੈਂਟਸ ਵੀ ਕੀਤੇ ਗਏ ਹਨ।