‘Polycab’ ਨੂੰ ਇਕ ਹੋਰ ਵੱਡਾ ਝਟਕਾ, ਇਨਕਮ ਟੈਕਸ ਦੇ ਛਾਪੇ ਮਗਰੋਂ ਸ਼ੇਅਰ ‘ਚ ਆਈ ਵੱਡੀ ਗਿਰਾਵਟ

ਇਨਕਮ ਟੈਕਸ ਵਿਭਾਗ ਵੱਲੋਂ ਬੀਤੇ ਦਿਨੀਂ ਬਿਜਲੀ ਦੀਆਂ ਤਾਰਾਂ ਅਤੇ ਹੋਰ ਬਿਜਲੀ ਦੇ ਉਪਕਰਨ ਬਣਾਉਣ ਵਾਲੀ ਕੰਪਨੀ ‘ਪਾਲੀਕੈਬ’ ਦੀਆਂ ਬ੍ਰਾਂਚਾਂ ‘ਤੇ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ 1000 ਕਰੋੜ ਦੀ ਬਿਨਾਂ ਬਿੱਲ ਕੀਤੀ ਗਈ ਨਕਦ ਸੇਲ ਦਾ ਪਰਦਾਫਾਸ਼ ਹੋਇਆ। ਪੋਲੀਕੈਬ ਇੰਡੀਆ ‘ਤੇ ਇਨਕਮ ਟੈਕਸ ਦੇ ਛਾਪੇ ਤੋਂ ਬਾਅਦ ਇਸ ਦੇ ਸ਼ੇਅਰਾਂ ‘ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਪਿਛਲੇ ਇੱਕ ਹਫ਼ਤੇ ਵਿੱਚ ਇਸ ਦੇ ਸ਼ੇਅਰਾਂ ਵਿੱਚ 9 ਫ਼ੀਸਦੀ ਅਤੇ ਪਿਛਲੇ ਇੱਕ ਮਹੀਨੇ ਵਿੱਚ 10 ਫ਼ੀਸਦੀ ਦੀ ਗਿਰਾਵਟ ਆਈ ਹੈ। ਪੌਲੀਕੈਬ 2023 ਸਟਾਕ ਐਕਸਚੇਂਜ ਦੇ ਮਲਟੀਬੈਗਰ ਸਟਾਕਾਂ ਵਿੱਚੋਂ ਇੱਕ ਹੈ।

ਦੱਸ ਦੇਈਏ ਕਿ ਇਨਕਮ ਟੈਕਸ ਵਿਭਾਗ ਨੇ 22 ਦਸੰਬਰ 2023 ਨੂੰ ਦਿੱਲੀ ਦੇ ਕੁੱਲ 50 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਇਸ ਬਾਰੇ ਵਿਭਾਗ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੁੰਬਈ, ਪੁਣੇ, ਔਰੰਗਾਬਾਦ, ਨਾਸਿਕ, ਦਮਨ, ਹਲੋਲ ਅਤੇ ਦਿੱਲੀ ਵਿੱਚ ਫਲੈਗਸ਼ਿਪ ਗਰੁੱਪ ਦੇ ਕਰੀਬ 50 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ।

Add a Comment

Your email address will not be published. Required fields are marked *