ਰਿਲਾਇੰਸ ਇੰਡਸਟ੍ਰੀਜ਼ ਖ਼ਰੀਦਣ ਜਾ ਰਹੀ ਆਲੀਆ ਭੱਟ ਦੀ ਕੰਪਨੀ

ਨਵੀਂ ਦਿੱਲੀ – ਰਿਲਾਇੰਸ ਇੰਡਸਟ੍ਰੀਜ਼ ਲਗਾਤਾਰ ਛੋਟੀਆਂ-ਵੱਡੀਆਂ ਕੰਪਨੀਆਂ ਨੂੰ ਐਕਵਾਇਰ ਕਰ ਰਹੀ ਹੈ। ਕਾਰੋਬਾਰ ਵਿਸਤਾਰ ਲਈ ਰਿਲਾਇੰਸ ਲਗਾਤਾਰ ਦੂਜੀਆਂ ਕੰਪਨੀਆਂ ਨਾਲ ਸਾਂਝੇਦਾਰੀ ਕਰ ਰਹੀ ਹੈ। ਇਸੇ ਕ੍ਰਮ ਵਿਚ ਰਿਲਾਇੰਸ ਦੀ ਰਿਟੇਲ ਬ੍ਰਾਂਚ ਰਿਲਾਇੰਸ ਰਿਟੇਲ ਵੈਂਚਰਸ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਦੀ ਕੰਪਨੀ ਨੂੰ ਖਰੀਦਣ ਜਾ ਰਹੀ ਹੈ। ਰਿਲਾਇੰਸ ਰਿਟੇਲ ਵੈਂਚਸ ਕੰਪਨੀ ਆਲੀਆ ਦੀ ਚਾਈਲਡ ਵੀਅਰ ਬ੍ਰਾਂਡ ਐਡ-ਏ-ਮੰਮਾ ਨੂੰ ਖਰੀਦਣ ਦੀ ਤਿਆਰੀ ’ਚ ਹੈ। ਰਿਲਾਇੰਸ ਆਪਣੇ ਤੇਜ਼ੀ ਨਾਲ ਫੈਲਦੇ ਕਾਰੋਬਾਰ ਦੇ ਤਹਿਤ ਇਹ ਕਦਮ ਉਠਾਉਣ ਜਾ ਰਹੀ ਹੈ। ਦੇਸ਼ ਭਰ ’ਚ ਰਿਟੇਲ ਦਾ ਕਾਰੋਬਾਰ ਫੈਲ ਰਿਹਾ ਹੈ। ਇਸੇ ਦੇ ਤਹਿਤ ਕੰਪਨੀ ਆਲੀਆ ਦੇ ਚਾਈਲਡ ਵੀਅਰ ਬ੍ਰਾਂਡ ਨੂੰ ਐਕਵਾਇਰ ਕਰਨ ਜਾ ਰਹੀ ਹੈ।

ਮੰਨਿਆ ਜਾ ਰਿਹਾ ਹੈ ਕਿ ਇਹ ਡੀਲ 300-350 ਕਰੋੜ ਰੁਪਏ ’ਚ ਹੋ ਸਕਦੀ ਹੈ। ਰਿਲਾਇੰਸ ਆਲੀਆ ਦੀ ਕੰਪਨੀ ਐਡ-ਏ-ਮੰਮਾ ਨੂੰ ਐਕਵਾਇਰ ਕਰ ਕੇ ਆਪਣੇ ਕਿਡਸ ਵੀਅਰ ਪੋਰਟਫੋਲੀਓ ਨੂੰ ਹੋਰ ਮਜ਼ਬੂਤ ਕਰਨ ਦੀ ਯੋਜਨਾ ਬਣਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਛੇਤੀ ਹੀ ਇਸ ਡੀਲ ’ਤੇ ਅੰਤਿਮ ਮੋਹਰ ਲੱਗ ਜਾਏਗੀ। ਡੀਲ ਅੰਤਿਮ ਦੌਰ ’ਚ ਰਿਪੋਰਟ ਮੁਤਾਬਕ ਦੋਵੇਂ ਕੰਪਨੀਆਂ ਦਰਮਿਆਨ ਇਸ ਡੀਲ ਨੂੰ ਲੈ ਕੇ ਅੰਤਿਮ ਦੌਰ ’ਚ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਮਹੀਨੇ ਦੇ ਅਖੀਰ ’ਚ ਦੋਵੇਂ ਕੰਪਨੀਆਂ ਦਰਮਿਆਨ ਡੀਲ ਹੋ ਜਾਏਗੀ।

ਤੁਹਾਨੂੰ ਦੱਸ ਦਈਏ ਕਿ ਆਲੀਆ ਭੱਟ ਨੇ ਐਡ-ਏ-ਮੰਮਾ ਦੀ ਸ਼ੁਰੂਆਤ ਸਾਲ 2020 ਵਿਚ ਕੀਤੀ ਸੀ। ਇਸ ਬ੍ਰਾਂਡ ਨੂੰ ਸ਼ੁਰੂ ਕਰਨ ਨੂੰ ਲੈ ਕੇ ਆਲੀਆ ਨੇ ਕਿਹਾ ਸੀ ਕਿ ਇਕ ਵਰਲਡ ਲੈਵਲ ’ਤੇ ਘਰੇਲੂ ਬ੍ਰਾਂਡ ਦੀ ਕਮੀ ਨੂੰ ਦੇਖਦੇ ਹੋਏ ਇਸ ਕੰਪਨੀ ਦੀ ਸ਼ੁਰੂਆਤ ਕੀਤੀ ਗਈ ਸੀ। ਰਿਆਇਤੀ ਦਰਾਂ ’ਤੇ ਬੱਚਿਆਂ ਲਈ ਟਿਕਾਊ ਕੱਪੜਿਆਂ ਦੇ ਆਪਸ਼ਨ ਤੁਹਾਨੂੰ ਇਸ ਬ੍ਰਾਂਡ ’ਚ ਮਿਲ ਜਾਣਗੇ। ਕੰਪਨੀ ਆਪਣੀ ਵੈੱਬਸਾਈਟ ਤੋਂ ਇਲਾਵਾ ਫਸਟਕ੍ਰਾਈ, ਏਜੀਓ, ਮਿੰਤਰਾ, ਐਮਾਜ਼ੋਨ, ਟਾਟਾ ਕਲਿੱਕ ਵਰਗੇ ਆਨਲਾਈਨ ਪਲੇਟਫਾਰਮ ਰਾਹੀਂ ਆਪਣੇ ਪ੍ਰੋਡਕਟ ਵੇਚਦੀ ਹੈ। ਆਲੀਆ ਭੱਟ ਦੀ ਇਸ ਕੰਪਨੀ ਦਾ ਮਾਰਕੀਟ ਕੈਪ 150 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ।

Add a Comment

Your email address will not be published. Required fields are marked *