ਕੈਨੇਡਾ ‘ਚ ਮਜ਼ਦੂਰਾਂ ਨੂੰ ਲਿਜਾ ਰਿਹਾ ਜਹਾਜ਼ ਕਰੈਸ਼, 6 ਲੋਕਾਂ ਦੀ ਮੌਤ

ਟੋਰਾਂਟੋ- ਉੱਤਰੀ ਕੈਨੇਡਾ ਵਿੱਚ ਮਜ਼ਦੂਰਾਂ ਨੂੰ ਇੱਕ ਖਾਣ ਵਿੱਚ ਲਿਜਾ ਰਿਹਾ ਇੱਕ ਛੋਟਾ ਯਾਤਰੀ ਜਹਾਜ਼ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ। ਸੂਤਰਾਂ ਮੁਤਾਬਕ ਚੰਗੀ ਕਿਸਮਤ ਨਾਲ ਇਸ ਹਾਦਸੇ ‘ਚ ਇਕ ਵਿਅਕਤੀ ਦੀ ਜਾਨ ਬਚ ਗਈ। ਹਾਲਾਂਕਿ ਵਿਅਕਤੀ ਦੀ ਹਾਲਤ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਜਹਾਜ਼ ਕਰੈਸ਼ ਹੋਣ ਤੋਂ ਬਾਅਦ ਫੌਜ ਅਤੇ ਸੰਘੀ ਪੁਲਸ ਮੌਕੇ ‘ਤੇ ਪਹੁੰਚ ਗਈ। ਬਚਾਅ ਕਰਮਚਾਰੀਆਂ ਨੇ ਮਲਬਾ ਕੱਢਿਆ। ਟਰੈਂਟਨ, ਓਂਟਾਰੀਓ ਵਿੱਚ ਜੁਆਇੰਟ ਰੈਸਕਿਊ ਕੋਆਰਡੀਨੇਸ਼ਨ ਸੈਂਟਰ ਨੇ ਕਿਹਾ ਕਿ ਸਵੇਰੇ 8:50 ਵਜੇ ਉਡਾਣ ਭਰਨ ਤੋਂ ਤੁਰੰਤ ਬਾਅਦ ਜਹਾਜ਼ ਨਾਲ ਸੰਪਰਕ ਟੁੱਟ ਗਿਆ। ਸ਼ਹਿਰ ਦੇ ਇੱਕ ਹਸਪਤਾਲ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਮਾਸ ਪ੍ਰੋਟੋਕੋਲ ਨੂੰ ਸਰਗਰਮ ਕਰ ਦਿੱਤਾ ਹੈ। ਉਥੇ ਹੀ ਆਰਕਟਿਕ ਖੇਤਰ ਦੇ ਮੁੱਖ ਕੋਰੋਨਰ ਗਾਰਥ ਐਗਰਬਰਗਰ ਨੇ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਜਾਰੀ ਹੈ। ਇਸ ਤੋਂ ਇਲਾਵਾ ਉਸ ਨੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਹੈ।

ਜੈਟਸਟ੍ਰੀਮ ਟਵਿਨ ਟਰਬੋਪ੍ਰੌਪ ਏਅਰਲਾਈਨਰ ਦਾ ਸੰਚਾਲਨ ਕਰਨ ਵਾਲੀ ਨੌਰਥਵੈਸਟਰਨ ਏਅਰ ਨੇ ਕਿਹਾ ਕਿ ਇਹ ਇੱਕ ਚਾਰਟਰ ਜਹਾਜ਼ ਸੀ ਜੋ ਮਜ਼ਦੂਰਾਂ ਨੂੰ ਖਾਣ ਵਿੱਚ ਲੈ ਜਾ ਰਿਹਾ ਸੀ। ਜਹਾਜ਼ ਰਨਵੇਅ ਤੋਂ ਮਹਿਜ਼ 1.1 ਕਿਲੋਮੀਟਰ ਦੂਰ ਹਾਦਸਾਗ੍ਰਸਤ ਹੋ ਗਿਆ। ਫਿਲਹਾਲ ਫੋਰਟ ਸਮਿਥ ਤੋਂ ਸਾਰੀਆਂ ਉਡਾਣਾਂ ਨੂੰ ਰੋਕ ਦਿੱਤਾ ਗਿਆ ਹੈ। ਕੈਨੇਡਾ ਦੇ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਹਾਦਸੇ ਦੀ ਜਾਂਚ ਲਈ ਇੱਕ ਟੀਮ ਤਾਇਨਾਤ ਕੀਤੀ ਹੈ।

Add a Comment

Your email address will not be published. Required fields are marked *