ਗੁਰਪ੍ਰੀਤ ਘੁੱਗੀ ਦੇ ਮਾਪਿਆਂ ਨੂੰ ਮਿਲੇ ਕਪਿਲ ਸ਼ਰਮਾ, ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ੀਆਂ

ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਕਿ ਕਪਿਲ ਸ਼ਰਮਾ ਆਪਣੀ ਜ਼ਿੰਦਗੀ ’ਚ ਗੁਰਪ੍ਰੀਤ ਘੁੱਗੀ ਲਈ ਕਿੰਨਾ ਸਤਿਕਾਰ ਰੱਖਦੇ ਹਨ। ਕਪਿਲ ਦੀਆਂ ਗੱਲਾਂ ’ਚ ਗੁਰਪ੍ਰੀਤ ਘੁੱਗੀ ਦਾ ਜ਼ਿਕਰ ਆ ਹੀ ਜਾਂਦਾ ਹੈ। ਉਥੇ ਬੀਤੇ ਦਿਨੀਂ ਕਪਿਲ ਸ਼ਰਮਾ ਗੁਰਪ੍ਰੀਤ ਘੁੱਗੀ ਦੇ ਮਾਪਿਆਂ ਨਾਲ ਮੁਲਾਕਾਤ ਕਰਨ ਉਨ੍ਹਾਂ ਦੇ ਘਰ ਪਹੁੰਚੇ। ਇਸ ਦੌਰਾਨ ਜਿਥੇ ਕਪਿਲ ਸ਼ਰਮਾ ਨੇ ਗੁਰਪ੍ਰੀਤ ਘੁੱਗੀ ਦੇ ਮਾਤਾ-ਪਿਤਾ ਦਾ ਹਾਲ-ਚਾਲ ਪੁੱਛਿਆ, ਉਥੇ ਕੁਝ ਪੁਰਾਣੀਆਂ ਯਾਦਾਂ ਵੀ ਤਾਜ਼ੀਆਂ ਕੀਤੀਆਂ।

ਇਸ ਦੀ ਇਕ ਤਸਵੀਰ ਗੁਰਪ੍ਰੀਤ ਘੁੱਗੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ। ਤਸਵੀਰ ਨਾਲ ਗੁਰਪ੍ਰੀਤ ਘੁੱਗੀ ਲਿਖਦੇ ਹਨ, ‘‘ਕਿੰਨਾ ਪਿਆਰਾ ਪਲ ਹੈ, ਕਪਿਲ ਸ਼ਰਮਾ ਮੇਰੇ ਮਾਪਿਆਂ ਨੂੰ ਦੇਖਣ ਆਏ ਹਨ। ਉਨ੍ਹਾਂ ਨਾਲ ਕੁਝ ਘੰਟੇ ਬਤੀਤ ਕਰਕੇ ਪੁਰਾਣੀਆਂ ਯਾਦਾਂ ਤਾਜ਼ੀਆਂ ਕੀਤੀਆਂ। ਬਹੁਤ ਪਿਆਰਾ ਕਦਮ।’’

ਗੁਰਪ੍ਰੀਤ ਘੁੱਗੀ ਦੇ ਕੰਮਕਾਜ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਉਹ ਪੰਜਾਬੀ ਫ਼ਿਲਮ ‘ਇੱਟਾਂ ਦਾ ਘਰ’ ਦੀ ਸ਼ੂਟਿੰਗ ’ਚ ਰੁੱਝੇ ਹੋਏ ਹਨ। ਫ਼ਿਲਮ ਦੀ ਸ਼ੂਟਿੰਗ ਕੁਝ ਦਿਨ ਪਹਿਲਾਂ ਹੀ ਸ਼ੁਰੂ ਹੋਈ ਹੈ। ਇਸ ਦੇ ਨਾਲ ਹੀ ਗੁਰਪ੍ਰੀਤ ਘੁੱਗੀ ਦਾ ਕੈਮਿਓ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਡੰਕੀ’ ’ਚ ਵੀ ਦੇਖਣ ਨੂੰ ਮਿਲਿਆ ਸੀ, ਜਿਸ ਨੂੰ ਲੋਕਾਂ ਨੇ ਬੇਹੱਦ ਪਸੰਦ ਕੀਤਾ ਹੈ।

Add a Comment

Your email address will not be published. Required fields are marked *