‘ਪਠਾਨ’ ਤੇ ‘ਟਾਈਗਰ-3’ ਦੇ ਵੀ. ਐੱਫ਼. ਐਕਸ. ਨੂੰ ਬਹੁਤ ਪਿਆਰ ਮਿਲਿਆ : ਸ਼ੈਰੀ ਭਾਰਦਾ

ਮੁੰਬਈ – ਯਸ਼ ਰਾਜ ਫਿਲਮਜ਼ ਦੀ ਵਿਜ਼ੂਅਲ ਇਫੈਕਟਸ ਸ਼ਾਖਾ ਵਾਈ. ਐੱਫ. ਐਕਸ. ਨੇ ਹੁਣ ਤੱਕ ਦੇ ਦੋ ਸਭ ਤੋਂ ਵੱਡੇ ਪ੍ਰਾਜੈਕਟਸ ‘ਪਠਾਨ’ ਤੇ ‘ਟਾਈਗਰ-3’ ਦਿੱਤੇ ਹਨ। ਦੋਵਾਂ ਦੇ ਵੀ. ਐੱਫ. ਐਕਸ. ਨੂੰ ਹਰ ਪਾਸਿਓਂ ਪ੍ਰਸ਼ੰਸਾ ਮਿਲੀ ਹੈ। ਵੀ. ਐੱਫ਼. ਐਕਸ. ਮੁਖੀ ਸ਼ੈਰੀ ਭਾਰਦਾ ਕਹਿੰਦੀ ਹੈ ,‘‘ਵੀ. ਐੱਫ਼. ਐਕਸ. ਲਈ ਇਹ ਇਕ ਰੋਮਾਂਚਕ ਸਾਲ ਰਿਹਾ ਹੈ। ਅਸੀਂ ਬਹੁਤ ਖੁਸ਼ ਹਾਂ ਕਿ ‘ਪਠਾਨ’ ਤੇ ‘ਟਾਈਗਰ-3’ ਦੇ ਵੀ. ਐੱਫ਼. ਐਕਸ. ਨੂੰ ਦਰਸ਼ਕਾਂ ਤੇ ਫਿਲਮ ਉਦਯੋਗ ਤੋਂ ਇੰਨਾ ਪਿਆਰ ਤੇ ਪ੍ਰਸ਼ੰਸਾ ਮਿਲੀ ਹੈ। ਉਹ ਅੱਗੇ ਕਹਿੰਦੀ ਹੈ, “ਅਜਿਹੇ ਸਮੇਂ ਜਦੋਂ ਲੋਕ ਥੀਏਟ੍ਰਿਕਲ ਤੋਂ ਸ਼ਾਨਦਾਰ ਵਿਜ਼ੂਅਲ ਅਨੁਭਵ ਚਾਹੁੰਦੇ ਹਨ, ਅਸੀਂ ‘ਪਠਾਨ’ ਤੇ ‘ਟਾਈਗਰ-3’ ਵਰਗੇ ਉਤਪਾਦਾਂ ਨੂੰ ਪੇਸ਼ ਕਰਕੇ ਖੁਸ਼ ਹਾਂ ਜੋ ਸ਼ਾਨਦਾਰ ਸਫਲਤਾ ਦੀਆਂ ਕਹਾਣੀਆਂ ਬਣ ਗਈਆਂ ਹਨ।

Add a Comment

Your email address will not be published. Required fields are marked *