ਹਿਮਾਂਸ਼ੀ ਖੁਰਾਣਾ ਨੇ ਮਾਤਾ ਕਰਣੀ ਦੇ ਮੰਦਰ ‘ਚ ਟੇਕਿਆ ਮੱਥਾ, ਦਿਖਾਇਆ ਉਦੈਪੁਰ ਦਾ ਖ਼ੂਬਸੂਰਤ ਨਜ਼ਾਰਾ

ਜਲੰਧਰ : ਬੀਤੇ ਕੁਝ ਦਿਨ ਪਹਿਲਾ ਹੀ ਸੰਗੀਤ ਜਗਤ ਦੀ ਖ਼ੂਬਸੂਰਤ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਆਪਣਾ 31ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਉਸ ਨੇ ਆਪਣਾ ਜਨਮਦਿਨ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਸੀ, ਜਿਸ ਦੀ ਇੱਕ ਵੀਡੀਓ ਉਸ ਨੇ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ‘ਤੇ ਵੀ ਸਾਂਜੀ ਕੀਤੀ ਸੀ।

ਜਨਮਦਿਨ ਦੇ ਸੈਲੀਬ੍ਰੇਸ਼ਨ ਤੋਂ ਬਾਅਦ ਹੁਣ ਉਹ ਛੁੱਟੀਆਂ ਦਾ ਲੁਤਫ ਲੈਣ ਲਈ ਰਾਜਸਥਾਨ ਪਹੁੰਚ ਗਈ ਹੈ, ਜਿਸ ਦੀਆਂ ਕੁਝ ਝਲਕੀਆਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ‘ਚ ਸਾਂਝੀਆਂ ਕੀਤੀਆਂ ਹਨ। ਇਸ ਤੋਂ ਇਲਾਵਾ ਹਿਮਾਂਸ਼ੀ ਉੱਥੇ ਦੇ ਪ੍ਰਾਚੀਨ ਮੰਦਰ ਦੇ ਵੀ ਦਰਸ਼ਨ ਕਰਨ ਵੀ ਪਹੁੰਚੀ ਸੀ। 

ਦੱਸ ਦਈਏ ਕਿ ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਕਰਣੀ ਮਾਤਾ ਜੀ ਦੇ ਮੰਦਰ ‘ਚ ਨਤਮਸਤਕ ਹੁੰਦੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਉਸ ਨੇ ਉਦੈਪੁਰ ਦੀਆਂ ਕੁਝ ਖੂਬਸੂਰਤ ਨਜ਼ਾਰਿਆਂ ਨੂੰ ਵੀ ਆਪਣੇ ਫੈਨਜ਼ ਨਾਲ ਸ਼ੇਅਰ ਕੀਤਾ ਹੈ। ਤਸਵੀਰਾਂ ‘ਚ ਦੇਖ ਸਕਦੇ ਹੋਏ ਹਿਮਾਂਸ਼ੀ ਖੁਰਾਣਾ ਨੇ ਬਲਿਊ ਰੰਗ ਦੀ ਜੀਨ ਦੇ ਨਾਲ ਬਲੈਕ ਰੰਗ ਦਾ ਟੌਪ ਪਾਇਆ ਹੋਇਆ ਹੈ ਤੇ ਨਾਲ ਹੀ ਜਾਮਣੀ ਰੰਗ ਦੀ ਸਟਾਲ ਲਈ ਹੋਈ ਹੈ। ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਲੋਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਜੇ ਗੱਲ ਕਰੀਏ ਹਿਮਾਂਸ਼ੀ ਖੁਰਾਣਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਨੋਰੰਜਨ ਜਗਤ ਦੀ ਚਰਚਿਤ ਅਦਾਕਾਰਾ ਹੈ। ਉਸ ਨੇ ਕਈ ਮਿਊਜ਼ਿਕ ਵੀਡੀਓਜ਼ ‘ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ ‘ਸਾਡਾ ਹੱਕ’, ‘ਲੈਦਰ ਲਾਈਫ’, ‘2 ਬੋਲ’ ਅਤੇ ‘ਅਫਸਰ’ ਵਰਗੀਆਂ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੀ ਹੈ।

ਅਦਾਕਾਰੀ ਦੇ ਨਾਲ ਉਹ ਗਾਇਕੀ ਦੇ ਖੇਤਰ ‘ਚ ਆਪਣੇ ਹੱਥ ਅਜਮਾ ਚੁੱਕੀ ਹੈ। ਉਲ ਨੇ ਕਈ ਸਿੰਗਲ ਟਰੈਕ ਕੱਢੇ ਹਨ, ਜਿਨ੍ਹਾਂ ਨੂੰ ਉਸ ਦੇ ਫੈਨਜ਼ ਵੱਲੋਂ ਖੂਬ ਪਸੰਦ ਵੀ ਕੀਤਾ ਗਿਆ ਸੀ। ਸੋਸ਼ਲ ਮੀਡੀਆ ‘ਤੇ ਹਿਮਾਂਸ਼ੀ ਦੀ ਚੰਗੀ ਫੈਨ ਫਾਲਵਿੰਗ ਹੈ।

Add a Comment

Your email address will not be published. Required fields are marked *