ਬੇੜੀ ਪਲਟਣ ਕਾਰਨ 3 ਜਣਿਆਂ ਦੀ ਹੋਈ ਮੌਤ, 12 ਸਾਲਾ ਬੱਚੀ ਅਜੇ ਵੀ ਲਾਪਤਾ

ਆਕਲੈਂਡ – ਫੀਜੀ ਵਿੱਚ ਇੱਕ ਬੋਟ ਡੁੱਬਣ ਦੇ ਕਾਰਨ 3 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ ਅਤੇ ਇੱਕ 12 ਸਾਲਾ ਬੱਚੀ ਦੀ ਅਜੇ ਵੀ ਭਾਲ ਕੀਤੀ ਜਾ ਰਹੀ ਹੈ ਜਿਸਦੇ ਬਚਣ ਦੇ ਬਹੁਤ ਘੱਟ ਮੌਕੇ ਹਨ। ਫੀਜੀ ਪੁਲਿਸ ਅਨੁਸਾਰ ਇਹ ਮੰਦਭਾਗੀ ਘਟਨਾ ਤੁਵੁਕਾ ਆਈਲੈਂਡ ਵਿਖੇ ਵਾਪਰੀ ਹੈ। ਇਸ ਬੋਟ ਵਿੱਚ ਕੁੱਲ 16 ਜਣੇ ਸਵਾਰ ਸਨ। ਜਿਨ੍ਹਾਂ ਵਿੱਚੋਂ 12 ਜਣਿਆਂ ਨੂੰ ਬਚਾ ਲਿਆ ਗਿਆ ਸੀ। ਇਹ ਸਾਰੇ ਜਣੇ ਪਿਕਨਿਕ ਮਨਾਉਣ ਲਈ ਸਾਂਝੇ ਰੂਪ ਵਿੱਚ ਗਏ ਸਨ।

Add a Comment

Your email address will not be published. Required fields are marked *