ਚਾਰ ਮਹੀਨਿਆਂ ਦੀ ਗਰਭਵਤੀ ਔਰਤ ਦਾ ਗੋਲ਼ੀਆਂ ਮਾਰ ਕੇ ਕਤਲ

ਪੱਟੀ : ਪੱਟੀ ਦੇ ਵਾਰਡ ਨੰਬਰ ਦੋ ਵਿਚ ਕੁਝ ਨੌਜਵਾਨਾਂ ਨੇ ਘਰ ਅੰਦਰ ਦਾਖਲ ਹੋ ਕੇ ਇਕ ਗਰਭਵਤੀ ਔਰਤ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾ ਦੀ ਪਛਾਣ ਸੁਨੀਤਾ (30) ਪਤਨੀ ਰਾਜਾ ਵਜੋਂ ਹੋਈ ਹੈ ਜੋ ਚਾਰ ਮਹੀਨਿਆਂ ਦੀ ਗਰਭਵੀਤ ਸੀ। ਮ੍ਰਿਤਕਾ ਦੀ ਸੱਸ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਰਾਜੇ ਦਾ ਇਲਾਕੇ ਦੇ ਬੌਬੀ ਨਾਮਕ ਨੌਜਵਾਨ ਨਾਲ ਝਗੜਾ ਹੋਇਆ ਸੀ, ਜਿਸ ਦਾ ਬੀਤੀ ਸ਼ਾਮ ਨੂੰ ਮੋਹਤਵਰਾਂ ਨੇ ਰਾਜ਼ੀਨਾਮਾ ਕਰਵਾ ਦਿੱਤਾ ਸੀ। 

ਇਸ ਦੌਰਾਨ ਐਤਵਾਰ ਨੂੰ ਬੌਬੀ ਉਨ੍ਹਾਂ ਦੇ ਘਰ ਆਇਆ ਅਤੇ ਰਾਜੇ ਨੂੰ ਮਾਰਨ ਦੀ ਨੀਅਤ ਨਾਲ ਗੋਲ਼ੀਆਂ ਚਲਾ ਦਿੱਤੀਆਂ। ਇਸ ਗੋਲ਼ੀਬਾਰੀ ਵਿਚ ਰਾਜੇ ਦੀ ਪਤਨੀ ਸੁਨੀਤਾ ਦੀ ਗੋਲ਼ੀਆਂ ਲੱਗਣ ਕਾਰਣ ਮੌਤ ਹੋ ਗਈ। ਇਹ ਵਾਰਦਾਤ ਤੋਂ ਬਾਅਦ ਚੀਕ ਚਿਹਾੜਾ ਪੈ ਗਿਆ ਅਤੇ ਹਮਲਾਵਰ ਤੇਜ਼ੀ ਨਾਲ ਫਰਾਰ ਹੋ ਗਿਆ। ਵਾਰਦਾਤ ਦਾ ਪਤਾ ਲੱਗਦੇ ਹੀ ਪੁਲਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਔਰਤ ਦੀ ਮੌਤ ਤੋਂ ਬਾਅਦ ਪਰਿਵਾਰ ਵਲੋਂ ਡੀ. ਐੱਸ. ਪੀ. ਦੇ ਦਫਤਰ ਅੱਗੇ ਧਰਨਾ ਲਗਾਇਆ ਗਿਆ ਹੈ। 

Add a Comment

Your email address will not be published. Required fields are marked *