ਭਾਰਤੀ ਮੂਲ ਦੇ ਵਿਅਕਤੀ ਦੀ ਬ੍ਰਿਟੇਨ ਦੇ ਜੰਗਲੀ ਖੇਤਰ ’ਚੋਂ ਮਿਲੀ ਲਾਸ਼
January 30, 2023
![](http://mehakewattan.com/wp-content/uploads/2023/01/download-20.jpg)
ਲੰਡਨ –ਪਿਛਲੇ ਕੁਝ ਦਿਨਾਂ ਤੋਂ ਲਾਪਤਾ ਭਾਰਤੀ ਮੂਲ ਦੇ 58 ਸਾਲਾ ਵਿਅਕਤੀ ਦੀ ਲਾਸ਼ ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਖੇਤਰ ਦੇ ਇਕ ਸੁੰਨਸਾਨ ਜੰਗਲੀ ਇਲਾਕੇ ’ਚੋਂ ਮਿਲੀ ਹੈ। 4 ਬੱਚਿਆਂ ਦਾ ਪਿਤਾ ਹਰਜਿੰਦਰ ਤੱਖਰ ਅਕਤੂਬਰ ’ਚ ਲਾਪਤਾ ਹੋ ਗਿਆ ਸੀ ਅਤੇ ਹਾਲ ਹੀ ’ਚ ਟੇਲਫੋਰਡ ’ਚ ਮਿਲੀ ਇਕ ਲਾਸ਼ ਦੀ ਪਛਾਣ ਦੌਰਾਨ ਇਸ ਹਫ਼ਤੇ ਪਤਾ ਲੱਗਾ ਕਿ ਇਹ ਹਰਜਿੰਦਰ ਦੀ ਲਾਸ਼ ਹੈ।
ਪੁਲਸ ਨੇ ਦੱਸਿਆ ਕਿ ਹਰਜਿੰਦਰ ਦੇ ਪਰਿਵਾਰ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਅਜਿਹਾ ਨਹੀਂ ਲੱਗਦਾ ਹੈ ਕਿ ਉਸ ਦੀ ਮੌਤ ਕਿਸੇ ਸ਼ੱਕੀ ਹਾਲਾਤ ’ਚ ਹੋਈ ਹੈ।