ਮਾਲ ’ਚ ਸਿਨੇਮਾ ਟਿਕਟ ਦੇ ਨਾਲ ਜ਼ਬਰਦਸਤੀ ਪੌਪਕਾਰਨ ਵੇਚਣੇ ਪਏ ਮਹਿੰਗੇ

ਬਿਲਾਸਪੁਰ – ਪੀ. ਵੀ. ਆਰ. ਵਿਚ ਟਿਕਟ ਲੈਣ ਦੌਰਾਨ ਜ਼ਬਰਦਸਤੀ ਪੌਪਕਾਰਨ ਦੇ ਕੌਂਬੋ ਪੈਕ ਲੈਣ ਲਈ ਮਜਬੂਰ ਕੀਤਾ ਗਿਆ ਸੀ, ਜਿਸ ਦੀ ਸ਼ਿਕਾਇਤ ਖਪਤਕਾਰ ਫੋਰਮ ’ਚ ਕੀਤੀ ਗਈ। ਇਸ ਮਾਮਲੇ ਦੀ ਪੁਸ਼ਟੀ ਹੋਣ ’ਤੇ ਵਿਰੋਧੀ ਧਿਰ ਨੂੰ ਦੋਸ਼ੀ ਪਾਇਆ ਗਿਆ। ਇਸ ਦੌਰਾਨ ਮਾਨਸਿਕ ਪ੍ਰੇਸ਼ਾਨ ਕਰਨ ਲਈ ਸ਼ਿਕਾਇਤਕਰਤਾ ਨੂੰ 8000 ਰੁਪਏ ਅਤੇ ਟਿਕਟ ਦੇ 200 ਰੁਪਏ ਦੇ ਨਾਲ 9 ਫ਼ੀਸਦੀ ਸਾਲਾਨਾ ਸਾਧਾਰਣ ਵਿਆਜ ਦੀ ਦਰ ਨਾਲ ਵਿਆਜ ਵੀ ਅਦਾ ਕਰਨ ਦੀ ਗੱਲ ਕਹੀ ਗਈ।

ਸ਼ਿਕਾਇਤਕਰਤਾ ਰਾਜੇਂਦਰ ਪ੍ਰਸਾਦ ਸ਼ੁਕਲਾ 18 ਜਨਵਰੀ 2019 ਨੂੰ ਪੀ. ਵੀ. ਆਰ. ਮੈਗਨੇਟੋ ਮਾਲ ’ਚ ਫ਼ਿਲਮ ਦੇਖਣ ਗਏ ਸਨ। ਉਨ੍ਹਾਂ ਨੂੰ 2 ਟਿਕਟਾਂ ਦੇ ਨਾਲ ਕੌਂਬੋ ਪੈਕ ਮਿਲਿਆ। ਇਸ ਵਿਚ ਹਰ ’ਚ 100 ਰੁਪਏ ਵੱਧ ਲੱਗ ਰਹੇ ਸਨ। ਉਸ ਦੇ ਨਾਲ ਛੋਟਾ ਨਮਕੀਨ ਪੌਪਕਾਰਨ ਅਤੇ ਛੋਟੀ ਪੈਪਸੀ ਦੇਣ ਦਾ ਜ਼ਿਕਰ ਸੀ। ਉਨ੍ਹਾਂ ਨੇ ਨਾਂਹ ਕਰ ਦਿੱਤੀ ਪਰ ਉਨ੍ਹਾਂ ਨੂੰ ਪੀ. ਵੀ. ਆਰ. ਨੇ ਟਿਕਟ ਦੇ ਨਾਲ ਕੌਂਬੋ ਪੈਕ ਦੇਣ ਦੀ ਮਜਬੂਰ ਕੀਤਾ। ਪੀ. ਵੀ. ਆਰ. ਨੇ ਕਿਹਾ ਕਿ ਕੌਂਬੋ ਨਾ ਲੈਣ ’ਤੇ ਟਿਕਟ ਜਾਰੀ ਨਹੀਂ ਕੀਤੀ ਜਾਵੇਗੀ। 

ਸ਼ਿਕਾਇਤਕਰਤਾ ਨੇ ਕਿਹਾ ਕਿ ਉਨ੍ਹਾਂ ਨੂੰ ਬੀ. ਪੀ. ਅਤੇ ਸ਼ੂਗਰ ਹੈ। ਸਮਾਲ ਕੌਂਬੋ ਪੈਕ ਦੀ ਖੁਰਾਕ ਸਮੱਗਰੀ ਉਨ੍ਹਾਂ ਲਈ ਬੇਕਾਰ ਸੀ। ਅਜਿਹੇ ’ਚ ਇਹ ਸਪੱਸ਼ਟ ਹੋ ਗਿਆ ਹੈ ਕਿ ਵਿਰੋਧੀ ਧਿਰ ਸ਼ਿਕਾਇਤਕਰਤਾ ਨੂੰ ਉਕਤ ਛੋਟੇ ਕੰਬੋ ਪੈਕ ਦਾ ਖਾਣ-ਪੀਣ ਦਾ ਸਮਾਨ ਖਰੀਦਣ ਲਈ ਮਜਬੂਰ ਕਰ ਰਹੀ ਹੈ। ਸ਼ਿਕਾਇਤਕਰਤਾ ਨੇ ਪੀ.ਵੀ.ਆਰ. ਨੇ ਖਪਤਕਾਰ ਫੋਰਮ ‘ਚ ਵਿਰੋਧੀ ਧਿਰ ਦੇ ਖ਼ਿਲਾਫ਼ ਸ਼ਿਕਾਇਤ ਕੀਤੀ ਅਤੇ ਉਨ੍ਹਾਂ ਨੂੰ ਨੋਟਿਸ ਭੇਜਿਆ, ਜਿਸ ’ਤੇ ਵਿਰੋਧੀ ਧਿਰ ਨੇ 3 ਸਾਲ ਬਾਅਦ ਜਵਾਬ ਦਾਖ਼ਲ ਕੀਤਾ। ਇਸ ਦੀ ਆਖਰੀ ਸੁਣਵਾਈ 21 ਦਸੰਬਰ 2023 ਨੂੰ ਹੋਈ ਸੀ।

ਜ਼ਿਲ੍ਹਾ ਖਪਤਕਾਰ ਵਿਵਾਦ ਹੱਲ ਕਮਿਸ਼ਨ ਦੇ ਮੁਖੀ ਆਨੰਦ ਕੁਮਾਰ ਸਿੰਘਲ, ਮੈਂਬਰ ਪੂਰਣਿਮਾ ਸਿੰਘ ਅਤੇ ਅਲੋਕ ਕੁਮਾਰ ਪਾਂਡੇ ਨੇ ਸੁਣਵਾਈ ਕਰਦੇ ਹੋਏ ਕਿਹਾ ਕਿ ਸ਼ਿਕਾਇਤਕਰਤਾ ਦੇ ਦਸਤਾਵੇਜ਼ ਦੇਖਣ ਤੋਂ ਇਹ ਤੱਥ ਦੀ ਪੁਸ਼ਟੀ ਹੋਈ ਕਿ ਸ਼ਿਕਾਇਤਕਰਤਾ ਪ੍ਰਸਾਦ ਨੂੰ ਬੀ. ਪੀ. ਅਤੇ ਸ਼ੂਗਰ ਦੀ ਬੀਮਾਰੀ ਹੈ, ਜਿਸ ਕਾਰਨ ਖਾਣ-ਪੀਣ ਵਾਲੇ ਇਹ ਪਦਾਰਥ ਉਨ੍ਹਾਂ ਲਈ ਨੁਕਸਾਨਦੇਹ ਸਨ। ਕਮਿਸ਼ਨ ਨੇ ਪੀ. ਵੀ. ਆਰ. ਮੈਗਨੇਟੋ ਮਾਲ ਪ੍ਰਬੰਧਨ ਨੂੰ ਆਦੇਸ਼ ਦੀ ਮਿਤੀ ਦੇ 45 ਦਿਨਾਂ ਦੇ ਅੰਦਰ ਸ਼ਿਕਾਇਤਕਤਾ ਨੂੰ ਉਸ ਤੋਂ ਵਧੇਰੇ ਵਸੂਲੀ ਗਈ ਰਾਸ਼ੀ (200 ਰੁਪਏ) ਵਾਪਸ ਕਰਨ ਦਾ ਹੁਕਮ ਦਿੱਤਾ। ਨਾਲ ਹੀ ਉਕਤ ਰਕਮ ’ਤੇ 9 ਫ਼ੀਸਦੀ ਸਾਲਾਨਾ ਸਾਧਾਰਣ ਵਿਆਜ ਦੀ ਦਰ ਨਾਲ ਵਿਆਜ ਵੀ ਅਦਾ ਕਰਨ ਲਈ ਕਿਹਾ। ਉੱਥੇ ਹੀ ਮਾਨਸਿਕ ਪ੍ਰੇਸ਼ਾਨੀ ਹੋਣ ’ਤੇ 5000 ਰੁਪਏ ਮੁਕੱਦਮੇ ਦੇ ਖਰਚੇ ਵਜੋਂ ਅਤੇ 3000 ਰੁਪਏ ਵੱਖ ਤੋਂ ਦੇਣ ਦਾ ਹੁਕਮ ਦਿੱਤਾ ਗਿਆ।

Add a Comment

Your email address will not be published. Required fields are marked *