ਆਮ ਆਦਮੀ ਨੂੰ ਮਿਲੇਗੀ ਰਾਹਤ, NPPA ਨੇ 23 ਦਵਾਈਆਂ ਦੀਆਂ ਕੀਮਤਾਂ ਕੀਤੀਆਂ ਤੈਅ

ਨਵੀਂ ਦਿੱਲੀ- ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਰੈਗੂਲੇਟਰ (ਐੱਨ.ਪੀ.ਪੀ.ਏ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦੇ ਇਲਾਜ ‘ਚ ਇਸਤੇਮਾਲ ਹੋਣ ਵਾਲੀਆਂ 23 ਦਵਾਈਆਂ ਦੀਆਂ ਪ੍ਰਚੂਨ ਕੀਮਤਾਂ ਤੈਅ ਕੀਤੀਆਂ ਹਨ। ਐੱਨ.ਪੀ.ਪੀ.ਏ. ਨੇ 26 ਮਈ 2023 ਨੂੰ ਹੋਈ 113ਵੀਂ ਬੈਠਕ ਵਿਚ ਲਏ ਗਏ ਫੈਸਲਿਆਂ ਦੇ ਆਧਾਰ ‘ਤੇ ਡਰੱਗਜ਼ ਆਰਡਰ 2013 ਦੇ ਤਹਿਤ ਕੀਮਤਾਂ ਤੈਅ ਕੀਤੀਆਂ ਹਨ।

ਨੋਟੀਫਿਕੇਸ਼ਨ ਦੇ ਅਨੁਸਾਰ, ਐੱਨ.ਪੀ.ਪੀ.ਏ. ਨੇ ਸ਼ੂਗਰ ਦੀ ਦਵਾਈ ‘ਗਲਾਈਕਲਾਜ਼ਾਈਡ ਈਆਰ’ ਅਤੇ ‘ਮੈਟਫੋਰਮਿਨ ਹਾਈਡ੍ਰੋਕਲੋਰਾਈਡ’ ਦੀ ਕੀਮਤ 10.03 ਰੁਪਏ ਪ੍ਰਤੀ ਗੋਲੀ ਨਿਰਧਾਰਤ ਕੀਤੀ ਹੈ। ਇਸੇ ਤਰ੍ਹਾਂ ਟੈਲਮੀਸਾਰਟਨ, ਕਲੋਰਥਾਲੀਡੋਨ ਅਤੇ ਸਿਲਨੀਡੀਪੀਨ ਦੀ ਇੱਕ ਗੋਲੀ ਦੀ ਪ੍ਰਚੂਨ ਕੀਮਤ 13.17 ਰੁਪਏ ਹੋਵੇਗੀ। ਦਰਦ ਨਿਵਾਰਕ ਟ੍ਰਾਈਪਸਿਨ, ਬ੍ਰੋਮੇਲੇਨ, ਰੂਟੋਸਾਈਡ ਟ੍ਰਾਈਹਾਈਡ੍ਰੇਟ ਅਤੇ ਡਿਕਲੋਫੇਨੈਕ ਸੋਡੀਅਮ ਦੀ ਇੱਕ ਗੋਲੀ ਦੀ ਪ੍ਰਚੂਨ ਕੀਮਤ 20.51 ਰੁਪਏ ਤੈਅ ਕੀਤੀ ਗਈ ਹੈ। 

ਐੱਨ.ਪੀ.ਪੀ.ਏ. ਨੇ ਕਿਹਾ ਕਿ ਉਸਨੇ ਦਵਾਈ (ਕੀਮਤ ਕੰਟਰੋਲ) ਆਰਡਰ 2013 (ਐੱਨ.ਐੱਲ.ਈ.ਐੱਮ. 2022) ਦੇ ਤਹਿਤ 15 ਨੋਟੀਫਾਈਡ ਫਾਰਮੂਲੇਸ਼ਨਾਂ ਦੀ ਸੀਲਿੰਗ ਕੀਮਤ ਨੂੰ ਵੀ ਸੋਧਿਆ ਹੈ। ਇਸ ਤੋਂ ਇਲਾਵਾ ਦੋ ਅਨੁਸੂਚਿਤ ਫਾਰਮੂਲੇ ਦੀ ਵੱਧ ਤੋਂ ਵੱਧ ਕੀਮਤ ਵੀ ਤੈਅ ਕੀਤੀ ਗਈ ਹੈ।

Add a Comment

Your email address will not be published. Required fields are marked *