ਬੋਹੇਮੀਆ ਨੂੰ ਇਸ ਐਲਬਮ ਲਈ ਨਹੀਂ ਮਿਲ ਰਹੇ ਪੈਸੇ, ਲੋਕਾਂ ਨੂੰ ਕੀਤੀ ਨਾ ਖ਼ਰੀਦਣ ਦੀ ਅਪੀਲ

ਜਾਬੀ ਰੈਪਰ ਬੋਹੇਮੀਆ ਆਪਣੇ ਗੀਤਾਂ ਨੂੰ ਲੈ ਕੇ ਅਕਸਰ ਲੋਕਾਂ ਦੀ ਪਹਿਲੀ ਪਸੰਦ ਬਣੇ ਰਹਿੰਦੇ ਹਨ। ਮਿਊਜ਼ਿਕ ਇੰਡਸਟਰੀ ’ਚ ਬੋਹੇਮੀਆ ਨੂੰ 20 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਹਾਲਾਂਕਿ ਹਾਲ ਹੀ ’ਚ ਬੋਹੇਮੀਆ ਨਾਲ ਕੁਝ ਅਜਿਹਾ ਹੋਇਆ ਹੈ, ਜਿਸ ਨੂੰ ਲੈ ਕੇ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਸੁਚੇਤ ਕੀਤਾ ਹੈ। ਦਰਅਸਲ ਇਹ ਮਾਮਲਾ ਬੋਹੇਮੀਆ ਦੀ ਐਲਬਮ ‘ਆਈ ਐਮ ਆਈਕਨ’ ਨੂੰ ਲੈ ਕੇ ਸਾਹਮਣੇ ਆਇਆ ਹੈ, ਜਿਹੜੀ ਗੀਤ ਐੱਮ. ਪੀ. 3 ਦੇ ਬੈਨਰ ਹੇਠ 2022 ’ਚ ਰਿਲੀਜ਼ ਹੋਈ ਸੀ।

ਬੋਹੇਮੀਆ ਨੇ ਇਸ ਸਬੰਧੀ ਲਿਖਿਆ, ‘‘ਪਿਆਰੇ ਫੈਨਜ਼, ਇਸ ਐਲਬਮ ਨੂੰ ਕਿਸੇ ਵੀ ਅਧਿਕਾਰਕ ਪਲੇਟਫਾਰਮ ਤੋਂ ਨਾ ਖ਼ਰੀਦੋ। ਮੈਨੂੰ ਇਸ ਐਲਬਮ ਤੋਂ ਕੋਈ ਵੀ ਪੇਮੈਂਟ ਨਹੀਂ ਆ ਰਹੀ ਕਿਉਂਕਿ ਕਿਸੇ ਹੋਰ ਨੇ ਇਸ ਦੇ ਰਾਈਟਸ ਲੈ ਲਏ ਹਨ। ਮੈਂ ਇਸ ਮੁਸ਼ਕਿਲ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਨਾਕਾਮ ਰਿਹਾ। ਅਸੁਵਿਧਾ ਲਈ ਮੁਆਫ਼ੀ।’’ ਬੋਹੇਮੀਆ ਦੇ ਕੰਮਕਾਜ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਉਹ ਕੈਨੇਡਾ ਵਿਖੇ ਹਨ। ਬੋਹੇਮੀਆ ਦਾ 30 ਦਸੰਬਰ ਨੂੰ ਮਿਸੀਸਾਗਾ ਵਿਖੇ ਨਵੇਂ ਸਾਲ ਦੇ ਜਸ਼ਨ ’ਚ ਇਕ ਸ਼ੋਅ ਰੱਖਿਆ ਗਿਆ ਹੈ, ਜਿਥੇ ਉਹ ਪੰਜਾਬੀ ਸਰੋਤਿਆਂ ਲਈ ਪੇਸ਼ਕਾਰੀ ਦੇਣ ਵਾਲੇ ਹਨ।

Add a Comment

Your email address will not be published. Required fields are marked *