ਸਿੱਧੂ ਦੇ ਕੈਂਡਲ ਮਾਰਚ ਤੋਂ ਪਹਿਲਾਂ ਪਿਤਾ ਬਲਕੌਰ ਸਿੰਘ ਨੇ ਕੀਤੇ ਇਹ ਖ਼ਾਸ ਟਵੀਟਸ,

ਮਾਨਸਾ : ਗਾਇਕ ਸਿੱਧੂ ਮੂਸੇਵਾਲਾ ਦੇ ਇਨਸਾਫ ਲਈ ਅੱਜ ਮਾਨਸਾ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ। ਕੈਂਡਲ ਮਾਰਚ ਤੋਂ ਪਹਿਲਾਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਇੰਸਟਾਗ੍ਰਾਮ ‘ਤੇ ਇਸ ਕੈਂਡਲ ਮਾਰਚ ਨੂੰ ਲੈ ਕੇ ਖ਼ਾਸ ਟਵੀਟ ਕੀਤੇ ਹਨ। ਪਹਿਲੇ ਟਵੀਟ ਵਿਚ ਉਨ੍ਹਾਂ ਨੇ ਲਿਖਿਆ ਹੈ, ”ਅਸੀਂ ਉਨ੍ਹਾਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ, ਜੋ ਅੱਜ ਮਾਨਸਾ ਵਿਚ ਕੈਂਡਲ ਮਾਰਚ ਵਿਚ ਸਾਡੇ ਨਾਲ ਸ਼ਾਮਲ ਨਹੀਂ ਹੋ ਸਕਦੇ, ਆਪਣੇ ਆਂਢ-ਗੁਆਂਢ, ਕਸਬੇ ਜਾਂ ਇਲਾਕੇ ਵਿਚ ਅਜਿਹਾ ਕਰਨ। ਕਿਰਪਾ ਕਰਕੇ ਸਾਨੂੰ ਆਪਣੀ ਮੋਮਬੱਤੀ ਦੀ ਰੌਸ਼ਨੀ ਦੇ ਨਾਲ ਵੇਰਵਾ ਈਮੇਲ ਕਰੋ ਅਤੇ ਅਸੀਂ ਉਨ੍ਹਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਸਾਂਝਾ ਕਰਾਂਗੇ। #JusticeForSidhuMooseWala।”

ਉਥੇ ਹੀ ਦੂਜੇ ਟਵੀਟ ਵਿਚ ਸਿੱਧੂ ਦੇ ਪਿਤਾ ਨੇ ਲਿਖਿਆ ਹੈ, ”ਜੇਕਰ ਤੁਸੀਂ ਕਿਸੇ ਕਾਰਨ ਮਾਰਚ ਵਿਚ ਹਿੱਸਾ ਨਹੀਂ ਲੈ ਸਕਦੇ ਤਾਂ ਉਪਰ ਪੋਸਟ ਕੀਤੀ ਤਸਵੀਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸ਼ੇਅਰ ਕਰਕੇ ਸਾਡਾ ਸਮਰਥਨ ਕਰੋ। #JusticeForSidhuMoosewala ਹੈਸ਼ਟੈਗ ਨਾਲ ਸ਼ੇਅਰ ਕਰਨਾ ਨਾ ਭੁੱਲਣਾ ਜੀ।”

ਇਸ ਤੋਂ ਇਲਾਵਾ ਇਕ ਹੋਰ ਟਵੀਟ ਕੀਤਾ ਹੈ , ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ, ”ਬੇਨਤੀ ਹੈ ਕਿ ਜੇਕਰ ਤੁਸੀਂ ਮਾਨਸੇ ਵਿਚ ਹੋ ਰਹੇ ਕੈਂਡਲ ਮਾਰਚ ਵਿਚ ਹਿੱਸਾ ਨਹੀਂ ਲੈ ਸਕਦੇ ਤਾਂ ਤੁਸੀਂ ਜਿਸ ਵੀ ਪਿੰਡ ਜਾਂ ਸ਼ਹਿਰ ਵਿਚ ਰਹਿੰਦੇ ਹੋ ਜਾਂ ਦੇਸ਼ਾਂ ਵਿਦੇਸ਼ਾਂ ਵਿਚ ਵਸਦੇ ਹੋ, ਉੱਥੇ ਵੀ ਕੈਂਡਲ ਮਾਰਚ ਕੱਢ ਸਕਦੇ ਹੋ। ਕਿਰਪਾ ਕਰਕੇ ਤੁਸੀਂ ਸਾਨੂੰ ਉਸ ਮਾਰਚ ਦਾ ਟਾਈਮ ਤੇ ਜਗਾ ਈ-ਮੇਲ ਕਰ ਦਿਉ। #JusticeForSidhuMoosewala।”

ਦੱਸ ਦਈਏ ਕਿ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਦਾ ਇਨਸਾਫ ਹਾਲੇ ਤੱਕ ਨਹੀਂ ਮਿਲਿਆ। ਇਨਸਾਫ ਵਿਚ ਵਰਤੀ ਜਾ ਰਹੀ ਢਿੱਲ ਨੂੰ ਵੇਖਦੇ ਹੋਏ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੇ ਕੈਂਡਲ ਮਾਰਚ ਕੱਢਣ ਦਾ ਐਲਾਨ ਕੀਤਾ ਹੈ। ਬੀਤੇ ਦਿਨ ਸਿੱਧੂ ਦੇ ਪਿਤਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ। ਇਸ ਕੈਂਡਲ ਮਾਰਚ ਦੀ ਅਗਵਾਈ ਬਲਕੌਰ ਸਿੰਘ ਅਤੇ ਚਰਨ ਕੌਰ ਕਰਨਗੇ। ਮੂਸੇਵਾਲਾ ਦੇ ਪਿਤਾ ਨੇ ਸਮੂਹ ਸਰੋਤਿਆਂ ਨੂੰ ਦੱਸਿਆ ਕਿ ਇਹ ਕੈਂਡਲ ਮਾਰਚ ਸ਼ਾਮ 4 ਵਜੇ ਤੋਂ ਬਾਅਦ ਬਾਹਰੀ ਅਨਾਜ ਮੰਡੀ ਤੋਂ ਸ਼ੁਰੂ ਹੋਵੇਗਾ। ਦੱਸ ਦਈਏ ਕਿ ਇਹ ਉਹੀ ਸਥਾਨ ਹੈ, ਜਿਥੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਭੋਗ ਪਿਆ ਸੀ। ਇਹ ਮਾਰਚ ਮੂਸੇਵਾਲਾ ਦੀ ‘ਲਾਸਟ ਰਾਈਡ’ ਵੱਲ ਜਾਵੇਗਾ। ਇਹ ਉਹੀ ਥਾਂ ਹੈ ਜਿੱਥੇ 29 ਮਈ ਨੂੰ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸਿੱਧੂ ਦੇ ਮਾਪਿਆਂ ਨੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਬਾਜ਼ਾਰ ਨਾ ਜਾਵੇ। ਇਸ ਦੇ ਨਾਲ ਹੀ ਆਗੂ ਇਸ ਵਿੱਚ ਹਿੱਸਾ ਲੈ ਸਕਦੇ ਹਨ ਪਰ ਕੋਈ ਸਿਆਸੀ ਬਿਆਨ ਨਹੀਂ ਦੇ ਸਕਦੇ।

Add a Comment

Your email address will not be published. Required fields are marked *