‘ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ’ ਫ਼ਿਲਮ ਦੀ ਸ਼ੂਟਿੰਗ ਹੋਈ ਖ਼ਤਮ

ਚੰਡੀਗੜ੍ਹ– ਕੁਝ ਮਹੀਨੇ ਪਹਿਲਾਂ ਜ਼ੀ ਸਟੂਡੀਓਜ਼ ਨੇ ਗਿੱਪੀ ਗਰੇਵਾਲ ਤੇ ਤਾਨੀਆ ਦੀ ਆਗਾਮੀ ਫ਼ਿਲਮ ‘ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ’ ਦਾ ਐਲਾਨ ਕੀਤਾ ਸੀ ਤੇ ਹੁਣ ਫ਼ਿਲਮ ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ। ਇਹ ਫ਼ਿਲਮ 8 ਮਾਰਚ, 2023 ਨੂੰ ਰਿਲੀਜ਼ ਹੋਣ ਵਾਲੀ ਹੈ।

ਜ਼ੀ ਸਟੂਡੀਓਜ਼ ਤੇ ਪੰਕਜ ਬੱਤਰਾ ਫ਼ਿਲਮਜ਼ ਪਹਿਲੀ ਵਾਰ ਗਿੱਪੀ ਗਰੇਵਾਲ ਤੇ ਤਾਨੀਆ ਦੀ ਨਵੀਂ ਜੋੜੀ ਨੂੰ ਸਿਲਵਰ ਸਕ੍ਰੀਨ ’ਤੇ ਲੈ ਕੇ ਆਉਣਗੇ। ਫ਼ਿਲਮ ਇਕ ਅੰਡਰਡੌਗ ਵਿਅਕਤੀ ਬਾਰੇ ਹੈ, ਜੋ ਹਿੰਮਤ ਕਰਕੇ ਧੱਕੇਸ਼ਾਹੀ ਦਾ ਸਾਹਮਣਾ ਕਰਦਾ ਹੈ ਪਰ ਬਾਅਦ ’ਚ ਸਫਲ ਹੋ ਕੇ ਉੱਭਰਦਾ ਹੈ। ਰਾਕੇਸ਼ ਧਵਨ ਵਲੋਂ ਲਿਖੀ ਤੇ ਪੰਕਜ ਬੱਤਰਾ ਵਲੋਂ ਨਿਰਦੇਸ਼ਿਤ ਇਸ ਫ਼ਿਲਮ ’ਚ ਗਿੱਪੀ ਗਰੇਵਾਲ, ਤਾਨੀਆ, ਰਾਜਦੀਪ ਸ਼ੋਕਰ, ਰੇਣੂ ਕੌਸ਼ਲ, ਸ਼ਵੇਤਾ ਤਿਵਾਰੀ, ਅਨੀਤਾ ਦੇਵਗਨ, ਨਿਰਮਲ ਰਿਸ਼ੀ ਤੇ ਹਰਦੀਪ ਗਿੱਲ ਮੁੱਖ ਭੂਮਿਕਾਵਾਂ ’ਚ ਹਨ।

Add a Comment

Your email address will not be published. Required fields are marked *