ਨਿਊਜੀਲੈਂਡ ਦੇ ਇਤਿਹਾਸ ਦਾ ਸਭ ਤੋਂ ਗਰਮ ਦਿਨ, ਜਦੋਂ ਤਾਪਮਾਨ ਪੁੱਜਾ ਸੀ 42.4 ਡਿਗਰੀ ਸੈਲਸੀਅਸ

ਆਕਲੈਂਡ – ਫਰਵਰੀ 7, 1973 ਵਾਲੇ ਦਿਨ ਨਿਊਜੀਲੈਂਡ ਦਾ ਅੱਜ ਤੱਕ ਦਾ ਸਭ ਤੋਂ ਗਰਮ ਦਿਨ ਦਰਜ ਹੋਇਆ ਸੀ, ਉਸ ਦਿਨ ਤਾਪਮਾਨ 42.4 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ ਸੀ ਤੇ ਅੱਜ ਤੱਕ ਉਸਤੋਂ ਬਾਅਦ ਕਦੇ ਵੀ ਤਾਪਮਾਨ ਉਸ ਪੱਧਰ ਤੱਕ ਨਹੀਂ ਪੁੱਜਿਆ। ਉਸ ਦਿਨ ਗਰਮੀ ਇਨੀਂ ਜਿਆਦਾ ਸੀ ਕਿ ਗਰਮੀ ਕਾਰਨ ਪੋਲਟਰੀ ਫਾਰਮਾਂ ‘ਤੇ ਹਜਾਰਾਂ ਦੀ ਗਿਣਤੀ ਵਿੱਚ ਮੁਰਗੇ-ਮੁਰਗੀਆਂ ਮਰ ਗਏ ਸਨ, ਫੈਕਟਰੀਆਂ ਵਿੱਚ ਕਰਮਚਾਰੀਆਂ ਨੇ ਕੰਮ ਨਾ ਹੋ ਸਕਣ ਕਾਰਨ ਛੁੱਟੀ ਕਰ ਦਿੱਤੀ ਸੀ। ਸਕੂਲ ਤੇ ਹੋਰ ਸਰਕਾਰੀ ਦਫਤਰ ਵੀ ਗਰਮੀ ਕਾਰਨ ਬੰਦ ਕਰ ਦਿੱਤੇ ਗਏ ਸਨ। ਸੜਕਾਂ ਦੀ ਲੁੱਕ ਪਿਘਲ ਗਈ ਸੀ। ਕਈ ਇਲਾਕਿਆਂ ਵਿੱਚ ਇਸ ਖੁਸ਼ਕ ਗਰਮੀ ਕਾਰਨ ਜੰਗਲੀ ਅੱਗਾਂ ਵੀ ਲੱਗਣ ਦੀ ਖਬਰ ਸੀ।

Add a Comment

Your email address will not be published. Required fields are marked *