Coca-Cola ਨੇ 2031 ਤੱਕ ਵਧਾਈ ICC ਦੇ ਨਾਲ ਆਪਣੀ ਸਾਂਝੇਦਾਰੀ

ਨਵੀਂ ਦਿੱਲੀ- ਪੀਣ ਵਾਲੇ ਪਦਾਰਥ ਬਣਾਉਣ ਵਾਲੀ ਕੰਪਨੀ ਕੋਕਾ-ਕੋਲਾ ਨੇ ਮੰਗਲਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਨਾਲ ਆਪਣੀ ਸਾਂਝੇਦਾਰੀ ਨੂੰ ਅੱਠ ਸਾਲਾਂ ਲਈ ਵਧਾਉਣ ਦਾ ਐਲਾਨ ਕੀਤਾ। ਇਸ ਦੇ ਨਾਲ ਇਹ ਕ੍ਰਿਕਟ ਸੰਗਠਨ ਨਾਲ ਸਭ ਤੋਂ ਲੰਬੇ ਸਮੇਂ ਤੱਕ ਸਬੰਧ ਰੱਖਣ ਵਾਲਾ ਬ੍ਰਾਂਡ ਬਣ ਜਾਵੇਗਾ।

ਕੋਕਾ-ਕੋਲਾ ਅਤੇ ਆਈਸੀਸੀ ਵੱਲੋਂ ਜਾਰੀ ਸੰਯੁਕਤ ਬਿਆਨ ਅਨੁਸਾਰ ਦੋਵਾਂ ਨੇ ਇਸ ਸਾਂਝੇਦਾਰੀ ਨੂੰ 2031 ਦੇ ਅੰਤ ਤੱਕ ਵਧਾਉਣ ਲਈ ਆਈਸੀਸੀ ਹੈੱਡਕੁਆਰਟਰ ਵਿੱਚ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ। ਬਿਆਨ ਅਨੁਸਾਰ ਇਸ ਕਦਮ ਨਾਲ ਕੋਕਾ-ਕੋਲਾ ਹੁਣ 13 ਸਾਲਾਂ (2019-2031) ਲਈ ICC ਨਾਲ ਸਭ ਤੋਂ ਲੰਬੇ ਸਹਿਯੋਗ ਵਾਲਾ ਬ੍ਰਾਂਡ ਬਣ ਜਾਵੇਗਾ।

ਆਈਸੀਸੀ ਦੇ ਮੁੱਖ ਵਪਾਰਕ ਅਧਿਕਾਰੀ ਅਨੁਰਾਗ ਦਹੀਆ ਨੇ ਕਿਹਾ ਕਿ ਇਹ ਲੰਬੇ ਸਮੇਂ ਦਾ ਸਹਿਯੋਗ ਖੇਡ ਲਈ ਦਿਲਚਸਪ ਸੰਭਾਵਨਾਵਾਂ ਨਾਲ ਭਰੇ ਇੱਕ ਨਵੇਂ ਵਪਾਰਕ ਯੁੱਗ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਕੋਕਾ-ਕੋਲਾ ਕੰਪਨੀ ਦੇ ਗਲੋਬਲ ਸਪੋਰਟਸ ਅਤੇ ਐਂਟਰਟੇਨਮੈਂਟ ਮਾਰਕੀਟਿੰਗ ਅਤੇ ਪਾਰਟਨਰਸ਼ਿਪ ਦੇ ਉਪ ਪ੍ਰਧਾਨ ਬ੍ਰੈਡਫੋਰਡ ਰੌਸ ਨੇ ਕਿਹਾ, “ਖੇਡਾਂ ਵਿੱਚ ਲੋਕਾਂ ਨੂੰ ਇੱਕਜੁੱਟ ਕਰਨ ਦੀ ਅਥਾਹ ਸ਼ਕਤੀ ਹੁੰਦੀ ਹੈ। ਇਹ ਸਾਂਝੇਦਾਰੀ ਸਾਨੂੰ ਆਪਣੇ ਬ੍ਰਾਂਡ ਨੂੰ ਉਸ ਉਤਸ਼ਾਹ ਨਾਲ ਜੋੜਨ ਦਾ ਮੌਕਾ ਦਿੰਦੀ ਹੈ ਜੋ ਵਿਸ਼ਵ ਵਿੱਚ ਕ੍ਰਿਕਟ ਦੇ ਆਲੇ-ਦੁਆਲੇ ਮੌਜੂਦ ਹੈ।”

Add a Comment

Your email address will not be published. Required fields are marked *