ਰੇਲਗੱਡੀ ਹੇਠਾਂ ਆਉਣ ਕਾਰਨ ਤਿੰਨ ਜਣਿਆਂ ਦੀ ਮੌਤ

ਲੁਧਿਆਣਾ, 4 ਸਤੰਬਰ

ਲੁਧਿਆਣਾ ਦੇ ਢੰਡਾਰੀ ਕਲਾਂ ਰੇਲਵੇ ਸਟੇਸ਼ਨ ਦੇ ਨੇੜੇ ਅੱਜ ਸ਼ਾਮ ਵੱਡਾ ਹਾਦਸਾ ਵਾਪਰਿਆ। ਇੱਥੇ ਰੇਲਵੇ ਲਾਈਨਾਂ ਪਾਰ ਕਰਦੇ ਹੋਏ ਤਿੰਨ ਵਿਅਕਤੀ ਪੈਸੰਜਰ ਰੇਲ ਗੱਡੀ ਥੱਲੇ ਆ ਗਏ। ਦੱਸਿਆ ਜਾ ਰਿਹਾ ਹੈ ਕਿ ਜਿਸ ਵੇਲੇ ਇਹ ਹਾਦਸਾ ਹੋਇਆ, ਉਦੋਂ ਵੱਡੀ ਗਿਣਤੀ ਵਿੱਚ ਮਜ਼ਦੂਰ ਰੇਲਵੇ ਲਾਈਨਾਂ ਨੇੜੇ ਖੜ੍ਹੇ ਹੋਏ ਸਨ। ਤਿੰਨਾਂ ਵਿੱਚ ਸਿਰਫ਼ ਇੱਕ ਵਿਅਕਤੀ ਦੀ ਪਛਾਣ ਚਾਂਦ ਭਾਨ ਵੱਜੋਂ ਹੋਈ। ਤਿੰਨਾਂ ਦੀਆਂ ਲਾਸ਼ਾਂ ਨੂੰ ਜੀਆਰਪੀ ਨੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾ ਦਿੱਤਾ ਹੈ। ਮੌਕੇ ’ਤੇ ਮੌਜੂਦ ਲੋਕਾਂ ਮੁਤਾਬਕ ਰੇਲਵੇ ਲਾਈਨ ’ਤੇ ਭੀੜ ਸੀ। ਰੇਲ ਗੱਡੀ ਦੇ ਆਉਂਦੇ ਹੀ ਲੋਕ ਭੱਜੇ ਤੇ ਇਹ ਤਿੰਨ ਨੌਜਵਾਨ ਰੇਲ ਗੱਡੀ ਥੱਲੇ ਆ ਗਏ। ਪੁਲੀਸ ਨੇ ਜੀਆਰਪੀ ਤੇ ਆਰਪੀਐਫ਼ ਦੇ ਮੁਲਾਜ਼ਮਾਂ ਨੂੰ ਮੌਕੇ ’ਤੇ ਭੇਜਿਆ। ਤਿੰਨ ਮ੍ਰਿਤਕ ਮਜ਼ਦੂਰ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਵਿੱਚ ਰੱਖਵਾ ਦਿੱਤੀਆਂ ਗਈਆਂ ਹਨ। ਮੌਕੇ ’ਤੇ ਆਰਪੀਐਫ਼ ਨੇ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ।

Add a Comment

Your email address will not be published. Required fields are marked *