ਰੈਪਰ ਡਿਵਾਈਨ ਨੇ ਆਪਣੇ ਨਵੇਂ ਗੀਤ ‘4.10’ ’ਚ ਵਰਤਿਆ ਯਮਲਾ ਜੱਟ ਦਾ ਮਸ਼ਹੂਰ ਗੀਤ

ਰੈਪਰ ਡਿਵਾਈਨ ਦਾ ਪੰਜਾਬੀ ਸੰਗੀਤ ਜਗਤ ਲਈ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ। ਸਿੱਧੂ ਮੂਸੇ ਵਾਲਾ ਤੋਂ ਲੈ ਕੇ ਅੰਮ੍ਰਿਤ ਮਾਨ ਤੇ ਦੀਪ ਜੰਡੂ ਵਰਗੇ ਕਲਾਕਾਰਾਂ ਨਾਲ ਡਿਵਾਈਨ ਨੇ ਹਿੱਟ ਪੰਜਾਬੀ ਗੀਤ ਦਿੱਤੇ ਹਨ। ਹੁਣ ਆਪਣੇ ਨਵੇਂ ਗੀਤ ‘4.10’ ’ਚ ਵੀ ਉਸ ਨੇ ਪੰਜਾਬੀ ਸੰਗੀਤ ਜਗਤ ਲਈ ਆਪਣਾ ਪਿਆਰ ਦਿਖਾਇਆ ਹੈ। ਦਰਅਸਲ ਇਸ ਗੀਤ ’ਚ ਡਿਵਾਈਨ ਨੇ ਲਾਲ ਚੰਦ ਯਮਲਾ ਜੱਟ ਦੇ ਮਸ਼ਹੂਰ ਗੀਤ ‘ਤੇਰੇ ਨੀ ਕਰਾਰਾਂ ਮੈਨੂੰ ਪੱਟਿਆ’ ਨੂੰ ਵਰਤਿਆ ਹੈ।

ਡਿਵਾਈਨ ਨੇ ਆਪਣੇ ਗੀਤ ਦੀ ਕੈਪਸ਼ਨ ’ਚ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਆਪਣਾ ਗੀਤ ਯਮਲਾ ਜੱਟ ਦੇ ਇਸੇ ਗੀਤ ਦੀ ਤਰਜ਼ ’ਤੇ ਬਣਾਇਆ ਹੈ। ‘4.10’ ਗੀਤ ਡਿਵਾਈਨ ਦੇ ਹੀ ਯੂਟਿਊਬ ਚੈਨਲ ’ਤੇ ਰਿਲੀਜ਼ ਹੋਇਆ ਹੈ, ਜਿਸ ਨੂੰ ਖ਼ਬਰ ਲਿਖੇ ਜਾਣ ਤਕ 1.8 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

Add a Comment

Your email address will not be published. Required fields are marked *