ਅਰਬਾਜ਼ ਖ਼ਾਨ ਨੇ ਪ੍ਰੇਮਿਕਾ ਨਾਲ ਕਰਵਾਇਆ ਨਿਕਾਹ

ਮੁੰਬਈ – ਬਾਲੀਵੁੱਡ ਦੇ ਦਬੰਗ ਖ਼ਾਨ ਸਲਮਾਨ ਖ਼ਾਨ ਦੇ ਵੱਡੇ ਭਰਾ ਤੇ ਅਭਿਨੇਤਾ ਅਰਬਾਜ਼ ਨੇ ਐਤਵਾਰ ਦੇਰ ਰਾਤ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਪਤਨੀ ਸ਼ੁਰਾ ਖ਼ਾਨ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਨੂੰ ਸਾਂਝਾ ਕਰਦੇ ਹੋਏ ਅਰਬਾਜ਼ ਨੇ ਲਿਖਿਆ- ‘ਆਪਣੇ ਪਿਆਰਿਆਂ ਦੀ ਮੌਜੂਦਗੀ ‘ਚ, ਅਸੀਂ ਪਿਆਰ ਅਤੇ ਇੱਕਜੁਟਤਾ ਦੀ ਸਦੀਵੀ ਸ਼ੁਰੂਆਤ ਕਰਦੇ ਹਾਂ। ਇਸ ਖ਼ਾਸ ਦਿਨ ’ਤੇ ਸਾਨੂੰ ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਅਤੇ ਸ਼ੁਭਕਾਮਨਾਵਾਂ ਦੀ ਲੋੜ ਹੈ। ਇਸ ਨਿਕਾਹ ’ਚ ਅਰਬਾਜ਼ ਖ਼ਾਨ ਦੇ ਕਰੀਬੀ ਅਤੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ।

ਦੱਸ ਦਈਏ ਕਿ ਅਰਬਾਜ਼ ਖ਼ਾਨ ਤੋਂ ਇਲਾਵਾ ਉਸ ਦੇ ਮਾਤਾ-ਪਿਤਾ ਸਲੀਮ ਅਤੇ ਸਲਮਾ ਖ਼ਾਨ, ਹੈਲਨ, ਭਰਾ ਸਲਮਾਨ ਖ਼ਾਨ ਅਤੇ ਸੋਹੇਲ ਖ਼ਾਨ, ਭੈਣਾਂ ਅਲਵੀਰਾ ਖ਼ਾਨ ਅਗਨੀਹੋਤਰੀ ਅਤੇ ਯੂਲੀਆ ਵੰਤੂਰ ਅਤੇ ਅਭਿਨੇਤਰੀ ਰਿਧਿਮਾ ਪੰਡਿਤ ਵੀ ਨਿਕਾਹ ਸਮਾਰੋਹ ’ਚ ਪਹੁੰਚੀ। ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ ਜੋੜੇ ਨੇ ਕੁਝ ਸਮਾਂ ਇਕ-ਦੂਜੇ ਨੂੰ ਡੇਟ ਕੀਤਾ ਤੇ ਫਿਰ ਵਿਆਹ ਕਰਨ ਦਾ ਫ਼ੈਸਲਾ ਕੀਤਾ। ਇਸ ਵਿਆਹ ’ਚ ਸਿਰਫ਼ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ। 

Add a Comment

Your email address will not be published. Required fields are marked *