ਕਰਨ ਔਜਲਾ ਤੇ ਬਾਦਸ਼ਾਹ ਦਾ ਗੀਤ ‘ਪਲੇਅਰਜ਼’ ਯੂਟਿਊਬ ’ਤੇ ਕਰ ਰਿਹੈ ਟਰੈਂਡ
December 28, 2022
![](http://mehakewattan.com/wp-content/uploads/2022/12/2022_12image_13_02_320852045players-ll.jpg)
ਚੰਡੀਗੜ੍ਹ – 21 ਦਸੰਬਰ ਨੂੰ ਕਰਨ ਔਜਲਾ ਤੇ ਬਾਦਸ਼ਾਹ ਦਾ ਗੀਤ ‘ਪਲੇਅਰਜ਼’ ਰਿਲੀਜ਼ ਹੋਇਆ ਹੈ। ਇਸ ਗੀਤ ’ਚ ਪਹਿਲੀ ਵਾਰ ਕਰਨ ਔਜਲਾ ਤੇ ਬਾਦਸ਼ਾਹ ਇਕੱਠੇ ਕੰਮ ਕਰ ਰਹੇ ਹਨ। ਗੀਤ ਬਾਦਸ਼ਾਹ ਦੀ ਈ. ਪੀ. ‘3 ਏ. ਐੱਮ. ਸੈਸ਼ਨਜ਼’ ਦਾ ਹੈ, ਜਿਸ ਨੂੰ ਬਾਦਸ਼ਾਹ ਦੇ ਹੀ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ।
ਗੀਤ ਨੂੰ ਯੂਟਿਊਬ ’ਤੇ 8.3 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਖ਼ਬਰ ਲਿਖੇ ਜਾਣ ਤਕ ਇਹ ਗੀਤ ਚੌਥੇ ਨੰਬਰ ’ਤੇ ਟਰੈਂਡ ਕਰ ਰਿਹਾ ਸੀ। ਗੀਤ ਨੂੰ ਦੇਵਿਕਾ ਬਡਿਆਲ ਨੇ ਵੀ ਆਵਾਜ਼ ਦਿੱਤੀ ਹੈ। ਗੀਤ ਨੂੰ ਹਿਤੇਨ ਨੇ ਸੰਗੀਤ ਦਿੱਤਾ ਹੈ। ਗੀਤ ਦੀ ਵੀਡੀਓ ਰੁਪਨ ਬਲ ਵਲੋਂ ਬਣਾਈ ਗਈ ਹੈ।