ਬੰਗਲਾਦੇਸ਼ ਵਿਰੁੱਧ ਟੀ-20 ਨਹੀਂ ਖੇਡੇਗਾ ਵਿਲੀਅਮਸਨ ਤੇ ਜੈਮੀਸਨ

ਵੇਲਿੰਗਟਨ–ਇਸ ਮਹੀਨੇ ਦੇ ਆਖਿਰ ਵਿਚ ਬੰਗਲਾਦੇਸ਼ ਵਿਰੁੱਧ ਹੋਣ ਵਾਲੀ ਟੀ-20 ਸੀਰੀਜ਼ ਨਾਲ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਤੇ ਤੇਜ਼ ਗੇਂਦਬਾਜ਼ ਕਾਇਲ ਜੈਮੀਸਨ ਨੇ ਨਾਂ ਵਾਪਸ ਲੈ ਲਿਆ ਹੈ। ਵਿਲੀਅਮਸਨ ਦੀ ਜਗ੍ਹਾ ਮਿਸ਼ੇਲ ਸੈਂਟਨਰ ਟੀਮ ਦੀ ਕਮਾਨ ਸੰਭਾਲੇਗਾ। ਨਿਊਜ਼ੀਲੈਂਡ ਕ੍ਰਿਕਟ ਨੇ ਕਿਹਾ ਹੈ ਕਿ ਇਹ ਫੈਸਲਾ ਡਾਕਟਰੀ ਸਲਾਹ ਤੇ ਆਗਾਮੀ ਪ੍ਰੋਗਰਾਮ ਨੂੰ ਦੇਖਦੇ ਹੋਏ ਲਿਆ ਗਿਆ ਹੈ ਜਿੱਥੇ ਟੀਮ ਨੂੰ ਗਰਮੀਆਂ ਵਿਚ ਦੱਖਣੀ ਅਫਰੀਕਾ ਤੇ ਆਸਟਰੇਲੀਆ ਵਿਰੁੱਧ ਟੈਸਟ ਸੀਰੀਜ਼ ਖੇਡਣੀ ਹੈ।

ਰਚਿਨ ਰਵਿੰਦਰ ਤੇ ਜੈਕਬ ਡਫੀ ਨੂੰ ਵਿਲੀਅਮਸਨ ਤੇ ਜੈਮੀਸਨ ਦੀ ਜਗ੍ਹਾ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਆਈ. ਪੀ. ਐੱਲ. ਵਿਚ ਗੋਡੇ ਦੀ ਸੱਟ ਤੋਂ ਬਾਅਦ ਵਿਲੀਅਮਸਨ ਇਸ ਸਾਲ ਦੀ ਸ਼ੁਰੂਆਤ ਵਿਚ ਸੱਤ ਮਹੀਨਿਆਂ ਤਕ ਕ੍ਰਿਕਟ ਤੋਂ ਦੂਰ ਰਿਹਾ ਸੀ।

Add a Comment

Your email address will not be published. Required fields are marked *